ਟਰੰਪ, ਪੁਤਿਨ ਤੇ ਜਿਨਪਿੰਗ ਵਿਚਾਲੇ ਸ਼ੇਨਜ਼ੇਨ 'ਚ ਹੋਈ ਅਹਿਮ ਬੈਠਕ ! ਪਰਮਾਣੂ ਹਥਿਆਰ ਘਟਾਉਣ ਬਾਰੇ ਕੀਤੀ ਚਰਚਾ
Thursday, Nov 19, 2026 - 04:59 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਵੀਰਵਾਰ ਨੂੰ ਚੀਨ ਦੇ ਸ਼ੇਨਜ਼ੇਨ ਸ਼ਹਿਰ 'ਚ ਪਹਿਲੀ ਵਾਰ ਇਤਿਹਾਸਕ ਤਿੰਨ-ਪੱਖੀ ਬੈਠਕ ਹੋਈ। ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਅਹਿਮ ਮੁਲਾਕਾਤ ਨੂੰ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣ ਦੇ ਨਵੇਂ ਨਿਯਮ ਤੈਅ ਕਰਨ ਅਤੇ ਯੂਕ੍ਰੇਨ ਤੇ ਇਰਾਨ 'ਚ ਜਾਰੀ ਜੰਗਾਂ ਨੂੰ ਸੁਲਝਾਉਣ ਦੀ ਦਿਸ਼ਾ ਵੱਲ ਇੱਕ ਵੱਡੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਤਿੰਨੋਂ ਦੇਸ਼ ਸੱਚਮੁੱਚ ਇਤਿਹਾਸ ਰਚ ਰਹੇ ਹਨ ਅਤੇ ਧਰਤੀ 'ਤੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣ ਤੇ ਇਨ੍ਹਾਂ ਦੀ ਵਰਤੋਂ ਦੇ ਖ਼ਤਰੇ ਨੂੰ ਟਾਲਣ ਬਾਰੇ ਚਰਚਾ ਕਰ ਰਹੇ ਹਨ। ਚੀਨੀ ਮੀਡੀਆ ਰਿਪੋਰਟਾਂ ਅਨੁਸਾਰ ਸ਼ੀ ਜਿਨਪਿੰਗ ਨੇ ਦੁਨੀਆ ਦੀ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦਿਆਂ ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ, ਇਨ੍ਹਾਂ ਨੂੰ ਨਸ਼ਟ ਕਰਨ ਅਤੇ ਪ੍ਰਮਾਣੂ-ਮੁਕਤ ਦੁਨੀਆ ਬਣਾਉਣ ਦਾ ਸੱਦਾ ਦਿੱਤਾ। ਉੱਥੇ ਹੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਦੂਜੇ ਵਿਸ਼ਵ ਯੁੱਧ ਦੇ ਜੇਤੂਆਂ ਵਜੋਂ ਤਿੰਨਾਂ ਦੇਸ਼ਾਂ ਦੇ ਸਾਂਝੇ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸ਼ਾਂਤੀ ਬਣਾਈ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ- ਕੈਨੇਡਾ ਕਾਰ ਪਾਰਕਿੰਗ 'ਚ ਫਾਇਰਿੰਗ ਦੌਰਾਨ ਜਾਨ ਗੁਆਉਣ ਵਾਲੇ ਪੰਜਾਬੀ ਕੁੜੀ-ਮੁੰਡੇ ਬਾਰੇ ਵੱਡਾ ਖ਼ੁਲਾਸਾ
ਜ਼ਿਕਰਯੋਗ ਹੈ ਕਿ ਰੂਸ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਹਥਿਆਰਾਂ ਦੀ ਆਖ਼ਰੀ ਸੰਧੀ 'ਨਿਊ ਸਟਾਰਟ' ਇਸੇ ਸਾਲ ਫਰਵਰੀ 'ਚ ਖ਼ਤਮ ਹੋ ਚੁੱਕੀ ਹੈ। ਟਰੰਪ ਇੱਕ ਨਵਾਂ ਅਤੇ ਆਧੁਨਿਕ ਸਮਝੌਤਾ ਚਾਹੁੰਦੇ ਹਨ ਜਿਸ 'ਚ ਚੀਨ ਵੀ ਸ਼ਾਮਲ ਹੋਵੇ। ਹਾਲਾਂਕਿ, ਚੀਨ ਕੋਲ ਲਗਭਗ 600 ਪ੍ਰਮਾਣੂ ਹਥਿਆਰ ਹਨ, ਜੋ ਅਮਰੀਕਾ ਅਤੇ ਰੂਸ ਦੇ 5,000 ਤੋਂ ਵੱਧ ਹਥਿਆਰਾਂ ਦੇ ਮੁਕਾਬਲੇ ਕਾਫ਼ੀ ਘੱਟ ਹਨ, ਜਿਸ ਕਾਰਨ ਬੀਜਿੰਗ ਲਈ ਇਨ੍ਹਾਂ ਸ਼ਰਤਾਂ ਨੂੰ ਮੰਨਣਾ ਆਸਾਨ ਨਹੀਂ ਮੰਨਿਆ ਜਾ ਰਿਹਾ। ਇਸ ਗੱਲ ਨੂੰ ਟਰੰਪ ਨੇ ਵੀ ਸਵੀਕਾਰ ਕੀਤਾ ਕਿ ਇੱਕ ਵਾਰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡਣਾ ਸੌਖਾ ਕੰਮ ਨਹੀਂ ਹੁੰਦਾ।
ਵੀਰਵਾਰ ਦੁਪਹਿਰ ਨੂੰ ਇਸ ਸਾਂਝੀ ਤਿੰਨ ਪੱਖੀ ਬੈਠਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੱਖ-ਵੱਖ ਤੌਰ 'ਤੇ ਦੁਵੱਲੀਆਂ ਮੁਲਾਕਾਤਾਂ ਵੀ ਕੀਤੀਆਂ, ਜਿਨ੍ਹਾਂ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
