ਲੰਡਨ ਨੇੜੇ ਫਿਰ ਵਾਪਰਿਆ ਰੇਲ ਹਾਦਸਾ, 2 ਦਿਨਾਂ ''ਚ ਦੂਜੀ ਵਾਰ ਲੀਹੋਂ ਲੱਥੀ ਟ੍ਰੇਨ

Saturday, Aug 15, 2026 - 08:36 AM (IST)

ਲੰਡਨ ਨੇੜੇ ਫਿਰ ਵਾਪਰਿਆ ਰੇਲ ਹਾਦਸਾ, 2 ਦਿਨਾਂ ''ਚ ਦੂਜੀ ਵਾਰ ਲੀਹੋਂ ਲੱਥੀ ਟ੍ਰੇਨ

ਲੰਡਨ (ਏਜੰਸੀ) : ਬ੍ਰਿਟਿਸ਼ ਟਰਾਂਸਪੋਰਟ ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲੰਡਨ ਦੇ ਨੇੜੇ ਇਕ ਪੈਸੰਜਰ ਟ੍ਰੇਨ ਲੀਹੋਂ ਲੱਥ ਗਈ। 2 ਦਿਨਾਂ ਵਿਚ ਇਹ ਦੂਜੀ ਅਜਿਹੀ ਘਟਨਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਇਕ ਟ੍ਰੇਨ ਪਟੜੀ ਤੋਂ ਉਤਰ ਗਈ ਸੀ, ਜਿਸ ਵਿਚ 2 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਅਮਰੀਕਾ ਨੂੰ ਵੱਡਾ ਝਟਕਾ ! ਜੰਗ ਦੌਰਾਨ 3 ਮਹੀਨਿਆਂ ’ਚ ਗੁਆਏ 45 ਰੀਪਰ ਡਰੋਨ, 1.3 ਅਰਬ ਡਾਲਰ ਦਾ ਨੁਕਸਾਨ

ਪੁਲਸ ਨੇ ਦੱਸਿਆ ਕਿ ਲੰਡਨ ਤੋਂ ਲਗਭਗ 30 ਮੀਲ (48 ਕਿਲੋਮੀਟਰ) ਪੂਰਬ ਵਿਚ ਐਸੈਕਸ ਦੇ ਵਿਕਫੋਰਡ ਟ੍ਰੇਨ ਸਟੇਸ਼ਨ ਦੇ ਨੇੜੇ ਘਟਨਾ ਦੀ ਸੂਚਨਾ ਮਿਲਣ ’ਤੇ ਅਧਿਕਾਰੀ, ਪੈਰਾਮੈਡਿਕਸ ਅਤੇ ਫਾਇਰਫਾਈਟਰ ਮੌਕੇ ’ਤੇ ਪਹੁੰਚੇ। ਪੁਲਸ ਮੁਤਾਬਕ, ਟ੍ਰੇਨ ਦੇ ਪਿਛਲੇ ਡੱਬੇ ਲੀਹੋਂ ਲੱਥੇ ਸਨ, ਪਰ ਉਹ ‘ਸਿੱਧੀ ਸਥਿਤੀ’ ਵਿਚ ਹੀ ਰਹੇ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਨੈਸ਼ਨਲ ਰੇਲ ਨੇ ਕਿਹਾ ਕਿ ਅਧਿਕਾਰੀ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁਟੇ ਹੋਏ ਹਨ। ਇਹ ਘਟਨਾ ਲੰਡਨ ਤੋਂ ਈਸਟਬੋਰਨ ਜਾਣ ਵਾਲੀ ਟ੍ਰੇਨ ਦੇ ਦੱਖਣੀ ਇੰਗਲੈਂਡ ਦੇ ਸ਼ਹਿਰ ਲੇਵੇਸ ਦੇ ਬਾਹਰ ਪਟੜੀ ਤੋਂ ਉਤਰਨ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਹੋਈ। ਉਸ ਘਟਨਾ ਵਿਚ 3 ਡੱਬੇ ਪਲਟ ਗਏ ਸਨ, ਜਿਸ ਨਾਲ 2 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ 18 ਹੋਰਾਂ ਨੂੰ ਮਾਮੂਲੀ ਸੱਟਾਂ ਆਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News