ਸਾਲ 2023 ਜਾਂਦਾ-ਜਾਂਦਾ ਬਣ ਰਿਹਾ ਕਾਲ, ਇਟਲੀ 'ਚ ਇੱਕ ਹੋਰ ਪੰਜਾਬੀ ਦੀ ਮੌਤ

Friday, Dec 29, 2023 - 03:12 PM (IST)

ਰੋਮ (ਕੈਂਥ): ਸੰਨ 2023 ਜਾਂਦਾ-ਜਾਂਦਾ ਕਈ ਭਾਰਤੀ ਪੰਜਾਬੀ ਨੌਜਵਾਨਾਂ ਲਈ ਕਾਲ ਬਣਦਾ ਜਾ ਰਿਹਾ ਹੈ, ਜਿਸ ਕਾਰਨ ਅਨੇਕਾਂ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁੱਝ ਗਏ। ਅਜਿਹੀ ਹੀ ਇੱਕ ਹੋਰ ਘਟਨਾ ਇਟਲੀ ਦੇ ਜ਼ਿਲ੍ਹਾ ਵਿਰੋਨਾ ਦੇ ਲੋਕਾਰਾ ਨੇੜੇ ਸਨਬੋਨੀਫਾਚੋ ਵਿਖੇ ਦੇਖਣ ਨੂੰ ਮਿਲੀ, ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਬਲਦੇਵ ਰਾਜ (40) ਦੀ ਬੀਤੇ ਦਿਨ ਸਾਈਲੈਂਸ ਅਟੈਕ ਹੋਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ।

ਘਰ ਦੀ ਗਰੀਬੀ ਦੂਰ ਕਰਨ ਅੱਜ ਤੋਂ ਕਰੀਬ 15-16 ਸਾਲ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਫਿਲੋਰ ਸ਼ਹਿਰ ਤੋਂ ਇਟਲੀ ਆਇਆ ਬਲਦੇਵ ਰਾਜ ਵਿਰੋਨਾ ਜਿਲ੍ਹੇ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਤੇ ਇੱਥੇ ਇੱਕ ਵੈਲਡਿੰਗ ਦੀ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਬੀਤੇ ਦਿਨ ਜਦੋਂ ਮਰਹੂਮ ਬਲਦੇਵ ਰਾਜ ਕੰਮ ਤੋਂ ਘਰ ਆਇਆ ਤੇ ਰਾਤ ਦਾ ਖਾਣਾ ਖਾ ਬਿਲਕੁਲ ਤੰਦਰੁਸਤੀ ਨਾਲ ਸੁੱਤਾ ਪਰ ਉਸ ਨੂੰ ਨਹੀ ਪਤਾ ਸੀ ਕਿ ਆਉਣ ਵਾਲੀ ਸਵੇਰ ਉਸ ਦੀ ਜ਼ਿਦਗੀ ਦੀ ਆਖ਼ਰੀ ਸਵੇਰ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਹਿੰਦੂ ਮੰਦਰ 'ਚ ਭੰਨਤੋੜ ਮਾਮਲਾ, ਭਾਰਤੀ ਮੂਲ ਦੇ ਵਿਅਕਤੀ 'ਤੇ ਲਗਾਏ ਗਏ ਦੋਸ਼

ਤੜਕੇ ਸਵੇਰੇ ਕਰੀਬ 3-4 ਵਜੇ ਉਸ ਨੂੰ ਮੌਤ ਦੇ ਦੈਂਤ ਨੇ ਸਾਈਲੈਂਸ ਅਟੈਕ ਦੇ ਰੂਪ ਵਿੱਚ ਆ ਘੇਰਿਆ। ਬੇਸ਼ੱਕ ਮੌਕੇ 'ਤੇ ਐਂਬੂਲੈਂਸ ਵੀ ਆ ਗਈ ਪਰ ਸਭ ਕੁਝ ਵਿਅਰਥ ਰਿਹਾ, ਜਦੋਂ ਡਾਕਟਰਾਂ ਦੀ ਟੀਮ ਨੇ ਬਲਦੇਵ ਰਾਜ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ। ਇਸ ਮੰਦਭਾਗੀ ਘਟਨਾ ਨਾਲ ਸਾਰੇ ਇਲਾਕੇ ਵਿੱਚ ਮਾਤਮ ਛਾਅ ਗਿਆ। ਮ੍ਰਿਤਕ ਆਪਣੇ ਪਿਛਲੇ ਬੁੱਢੀ ਮਾਂ, ਵਿਧਵਾ ਪਤਨੀ ਤੇ ਦੋ ਛੋਟੇ ਬੱਚੇ 2 ਸਾਲ ਤੇ 6 ਸਾਲ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News