FBI ਦਾ ਖੁਲਾਸਾ, ਫਲੋਰੀਡਾ ਗੋਲਫ ਕਲੱਬ 'ਚ ਟਰੰਪ ਦੀ ਹੱਤਿਆ ਦੀ ਕੋਸ਼ਿਸ਼

Monday, Sep 16, 2024 - 10:08 AM (IST)

ਵੈਸਟ ਪਾਮ ਬੀਚ (ਏ.ਪੀ.)- ਯੂ.ਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੈਸਟ ਪਾਮ ਬੀਚ, ਫਲੋਰੀਡਾ ਵਿੱਚ ਐਤਵਾਰ ਨੂੰ ਉਨ੍ਹਾਂ ਦੇ ਗੋਲਫ ਕਲੱਬ ਵਿੱਚ "ਹੱਤਿਆ ਕਰਨ ਦੀ ਕੋਸ਼ਿਸ਼" ਕੀਤੀ ਗਈ ਸੀ। ਇਸ ਘਟਨਾ ਤੋਂ ਠੀਕ ਨੌਂ ਹਫ਼ਤੇ ਪਹਿਲਾਂ, 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਇੱਕ ਚੋਣ ਰੈਲੀ ਦੌਰਾਨ ਇੱਕ ਬੰਦੂਕਧਾਰੀ ਨੇ ਟਰੰਪ (78) ਨੂੰ ਨਿਸ਼ਾਨਾ ਬਣਾਇਆ ਸੀ ਅਤੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ਵਿਚ ਇਕ ਗੋਲੀ ਟਰੰਪ ਦੇ ਸੱਜੇ ਕੰਨ ਨੂੰ ਛੂਹ ਕੇ ਬਾਹਰ ਨਿਕਲ ਗਈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੁਰੱਖਿਅਤ ਅਤੇ ਠੀਕ ਹਨ ਅਤੇ ਅਧਿਕਾਰੀਆਂ ਨੇ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। 

ਗੋਲੀਬਾਰੀ ਕਰਨ ਵਾਲਾ ਸ਼ਖਸ ਗ੍ਰਿਫ਼ਤਾਰ

ਇੱਕ ਯੂ.ਐਸ ਸੀਕ੍ਰੇਟ ਸਰਵਿਸ ਏਜੰਟ ਮੁਤਾਬਕ ਜਿੱਥੇ ਟਰੰਪ ਖੇਡ ਰਹੇ ਸਨ, ਉਸ ਤੋਂ ਕੁਝ ਦੂਰੀ 'ਤੇ ਬੈਠੇ ਸੀਕਰਟ ਏਜੰਟ ਨੇ ਦੇਖਿਆ ਕਿ ਲਗਭਗ 400 ਗਜ਼ ਦੀ ਦੂਰੀ 'ਤੇ ਝਾੜੀਆਂ ਵਿੱਚੋਂ ਇੱਕ ਏਕੇ ਸਟਾਈਲ ਦੀ ਰਾਈਫਲ ਦੀ ਬੈਰਲ ਦਿਸ ਰਹੀ ਸੀ। ਪਾਮ ਬੀਚ ਕਾਉਂਟੀ ਦੇ ਸ਼ੈਰਿਫ ਰਿਕ ਬ੍ਰੈਡਸ਼ੌ ਨੇ ਦੱਸਿਆ ਕਿ ਇੱਕ ਏਜੰਟ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਬੰਦੂਕਧਾਰੀ ਨੇ ਆਪਣੀ ਰਾਈਫਲ ਸੁੱਟ ਦਿੱਤੀ ਅਤੇ ਇੱਕ ਐਸ.ਯੂ.ਵੀ ਵਿੱਚ ਭੱਜ ਗਿਆ। ਉਨ੍ਹਾਂ ਦੱਸਿਆ ਕਿ ਰਾਈਫਲ ਦੇ ਨਾਲ-ਨਾਲ ਦੋ ਬੈਕਪੈਕ, ਨਿਸ਼ਾਨਾ ਲਗਾਉਣ ਲਈ ਵਰਤੀ ਜਾਣ ਵਾਲੀ ਦੂਰਬੀਨ ਅਤੇ ਇੱਕ ਕੈਮਰਾ ਵੀ ਮਿਲਿਆ ਹੈ। ਵਿਅਕਤੀ ਨੂੰ ਬਾਅਦ ਵਿੱਚ ਇੱਕ ਨੇੜਲੇ ਕਾਉਂਟੀ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਫੜ ਲਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦਾ ਵੱਡਾ ਬਿਆਨ, ਭਾਰਤੀ ਪ੍ਰਤਿਭਾ ਦੁਨੀਆ 'ਚ ਬੇਮਿਸਾਲ, ਅਮਰੀਕਾ 'ਚ ਉਨ੍ਹਾਂ ਦਾ ਸਵਾਗਤ

ਟਰੰਪ ਨੇ ਖੁਦ ਨੂੰ ਦੱਸਿਆ ਸੁਰੱਖਿਅਤ

ਮਾਰਟਿਨ ਕਾਉਂਟੀ ਸ਼ੈਰਿਫ ਵਿਲੀਅਮ ਸਨਾਈਡਰ  ਅਨੁਸਾਰ ਆਦਮੀ ਦਾ ਸ਼ਾਂਤ ਅਤੇ ਸੰਜੀਦਾ ਵਿਵਹਾਰ ਸੀ ਅਤੇ ਜਦੋਂ ਉਸਨੂੰ ਰੋਕਿਆ ਗਿਆ ਤਾਂ ਉਸਨੇ ਇਹ ਵੀ ਨਹੀਂ ਪੁੱਛਿਆ ਕਿ ਉਸਨੂੰ ਕਿਉਂ ਰੋਕਿਆ ਗਿਆ ਸੀ। ਟਰੰਪ ਨੇ ਆਪਣੇ ਸਮਰਥਕਾਂ ਨੂੰ ਇੱਕ ਈਮੇਲ ਵਿੱਚ ਲਿਖਿਆ, "ਮੇਰੇ ਚਾਰੇ ਪਾਸੇ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਸਨ, ਪਰ ਅਫਵਾਹਾਂ ਦੇ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੁਰੱਖਿਅਤ ਅਤੇ ਠੀਕ ਹਾਂ।" ਟਰੰਪ ਦੀਆਂ ਗਤੀਵਿਧੀਆਂ ਤੋਂ ਜਾਣੂ ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਟਰੰਪ ਪਾਮ ਬੀਚ ਵਿਚ ਆਪਣੇ ਨਿੱਜੀ ਕਲੱਬ ਮਾਰ-ਏ-ਲਾਗੋ ਵਾਪਸ ਪਰਤ ਆਏ ਹਨ, ਜਿੱਥੇ ਉਹ ਰਹਿੰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇਸ ਮਾਮਲੇ ਦੀ ਜਾਂਚ ਦੇ ਖੁਲਾਸੇ ਦੀ ਜਾਣਕਾਰੀ ਦਿੱਤੀ ਗਈ ਹੈ। ਹੈਰਿਸ ਨੇ ਇੱਕ ਬਿਆਨ ਵਿੱਚ ਕਿਹਾ, "ਅਮਰੀਕਾ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ, ਬਾਈਡੇਨ ਨੇ ਵੀ ਇਸੇ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਸਨੇ ਆਪਣੀ ਟੀਮ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਹੈ ਕਿ ਸੀਕਰੇਟ ਸਰਵਿਸ ਕੋਲ "ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਯਕੀਨੀ ਕਰਨ ਲਈ ਹਰ ਲੋੜੀਂਦਾ ਸਾਧਨ ਅਤੇ ਸਮਰੱਥਾ ਹੋਵੇ।" '

ਜਾਣੋ ਗੋਲੀਬਾਰੀ ਕਰਨ ਵਾਲੇ ਵਿਅਕਤੀ ਬਾਰੇ

ਕਾਨੂੰਨ ਲਾਗੂ ਕਰਨ ਵਾਲੇ ਤਿੰਨ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ 'ਦ ਐਸੋਸੀਏਟਡ ਪ੍ਰੈਸ' ਨੂੰ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀ ਦਾ ਨਾਮ ਰਿਆਨ ਰੂਥ ਹੈ।ਅਧਿਕਾਰੀਆਂ ਮੁਤਾਬਕ ਸ਼ੱਕੀ ਦੀ ਪਛਾਣ 58 ਸਾਲਾ ਰਿਆਨ ਵੇਸਲੇ ਰੂਥ ਵਜੋਂ ਹੋਈ ਹੈ। ਪੁਲਸ ਅਧਿਕਾਰੀਆਂ ਨੇ ਜਦੋਂ ਮੁਲਜ਼ਮ ਦੇ ਪਿਛੋਕੜ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਆਦਤਨ ਅਪਰਾਧੀ ਸੀ। ਰਿਆਨ ਰੂਥ ਵਰਤਮਾਨ ਵਿੱਚ ਹਵਾਈ ਵਿੱਚ ਰਹਿੰਦਾ ਹੈ ਅਤੇ 1990 ਦੇ ਦਹਾਕੇ ਤੋਂ ਰੂਥ ਮੂਲ ਰੂਪ ਵਿੱਚ ਉੱਤਰੀ ਕੈਰੋਲੀਨਾ ਤੋਂ ਹੈ, ਜਿੱਥੇ ਉਸਨੂੰ ਸਧਾਰਣ ਨਸ਼ੀਲੇ ਪਦਾਰਥ ਰੱਖਣ ਅਤੇ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ,ਅਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਟਰੰਪ ਦਾ ਆਲੋਚਕ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News