ਟਰੰਪ ਨੂੰ ਝਟਕਾ, ਅਮਰੀਕੀ ਸੰਸਦ ਨੇ ਸਾਊਦੀ ਨੂੰ ਹਥਿਆਰ ਵੇਚਣ ''ਤੇ ਲਾਈ ਰੋਕ

07/18/2019 1:07:36 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੰਸਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ। ਸੰਸਦ ਨੇ ਸਾਊਦੀ ਅਰਬ ਅਤੇ ਹੋਰ ਸਹਿਯੋਗੀਆਂ ਨੂੰ ਹਥਿਆਰ ਵੇਚਣ 'ਤੇ ਰੋਕ ਲਗਾ ਦਿੱਤੀ। ਇਸ ਨਾਲ ਟਰੰਪ ਦੇ ਵੀਟੋ ਪਾਵਰ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਸਾਊਦੀ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਬੀਤੇ ਸਾਲ ਸ਼ੱਕੀ ਹਾਲਤਾਂ ਵਿਚ ਹੋਈ ਹੱਤਿਆ ਦੇ ਬਾਅਦ ਤੋਂ ਹੀ ਸਾਂਸਦ ਰਿਆਦ ਤੋਂ ਨਾਰਾਜ਼ ਸਨ।

ਇਸ ਸਾਲ ਦੀ ਸ਼ੁਰੂਆਤ ਵਿਚ ਟਰੰਪ ਵੱਲੋਂ ਐਮਰਜੈਂਸੀ ਉਪਾਵਾਂ ਦੇ ਤਹਿਤ ਐਲਾਨੀ ਵਿਵਾਦਮਈ ਵਿਕਰੀ ਨੂੰ ਰੋਕਣ ਵਾਲੇ ਤਿੰਨ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਵਿਕਰੀ ਯਮਨ ਵਿਚ ਵਿਨਾਸ਼ਕਾਰੀ ਯੁੱਧ ਨੂੰ ਵਧਾਵਾ ਦੇਵੇਗੀ, ਜਿੱਥੇ ਸਾਊਦੀ ਅਰਬ ਸਮਰਥਿਤ ਹੂਤੀ ਬਾਗੀਆਂ ਵਿਰੁੱਧ ਲੜਾਈ ਵਿਚ ਅਮਰੀਕਾ ਸਮਰਥਿਤ ਗਠਜੋੜ ਦੀ ਅਗਵਾਈ ਕਰ ਰਿਹਾ ਹੈ। 

ਉੱਥੇ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਨਾਲ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਸ਼ੁਰੂ ਹੋ ਗਿਆ ਹੈ। 'ਹਾਊਸ ਆਫ ਰੀਪ੍ਰੀਜੈਂਟੇਟਿਵ ਫੌਰੇਨ ਅਫੇਅਰਸ ਕਮੇਟੀ' ਦੇ ਪ੍ਰਧਾਨ ਐਲੀਯਟ ਐਂਗੇਲ ਨੇ ਸਦਨ ਵਿਚ ਕਿਹਾ,''ਜਦੋਂ ਅਸੀਂ ਦੇਖਦੇ ਹਾਂ ਕਿ ਯਮਨ ਵਿਚ ਕੀ ਹੋ ਰਿਹਾ ਹੈ ਤਾਂ ਅਮਰੀਕਾ ਵੱਲੋਂ ਇਸ ਲਈ ਕਦਮ ਚੁੱਕੇ ਜਾਣਾ ਲਾਜ਼ਮੀ ਹੈ।''


Vandana

Content Editor

Related News