ਯਾਤਰੀਆਂ ਨੂੰ ਦੇਰ ਤੱਕ ਜਹਾਜ਼ 'ਚ ਰੋਕੀ ਰੱਖਣ ਲਈ ਅਮਰੀਕੀ ਏਅਰਲਾਈਨਜ਼ 'ਤੇ 41 ਲੱਖ ਡਾਲਰ ਦਾ ਜੁਰਮਾਨਾ
Tuesday, Aug 29, 2023 - 10:19 AM (IST)
ਡੱਲਾਸ (ਭਾਸ਼ਾ) : ਯੂ.ਐੱਸ. ਫੈਡਰਲ ਸਰਕਾਰ ਅਮਰੀਕਨ ਏਅਰਲਾਈਨਜ਼ 'ਤੇ ਉਨ੍ਹਾਂ ਦਰਜਨਾਂ ਘਟਨਾਵਾਂ ਲਈ 41 ਲੱਖ ਡਾਲਰ ਦਾ ਜੁਰਮਾਨਾ ਲਗਾ ਰਹੀ ਹੈ, ਜਿਸ ਵਿੱਚ ਜਹਾਜ਼ ਦੇ ਉਤਰਨ ਦੇ ਬਾਅਦ ਵੀ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਅੰਦਰ ਹੀ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਉਤਾਰਨ ਵਿੱਚ ਬਹੁਤ ਦੇਰੀ ਕੀਤੀ ਗਈ। ਯੂ.ਐੱਸ. ਟਰਾਂਸਪੋਰਟੇਸ਼ਨ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਜਹਾਜ਼ਾਂ ਦੇ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਉਤਾਰਨ ਵਿੱਚ ਬਹੁਤ ਜ਼ਿਆਦਾ ਦੇਰੀ ਲਈ ਲਗਭਗ ਇੱਕ ਦਹਾਕਾ ਪਹਿਲਾਂ ਨਿਯਮ ਲਾਗੂ ਕੀਤੇ ਗਏ ਸਨ ਅਤੇ ਉਦੋਂ ਤੋਂ ਕਿਸੇ ਏਅਰਲਾਈਨ ਕੰਪਨੀ ਦੇ ਖ਼ਿਲਾਫ਼ ਇਹ ਸਭ ਤੋਂ ਵੱਡਾ ਜ਼ੁਰਮਾਨਾ ਹੈ।
ਅਮਰੀਕਨ ਏਅਰਲਾਈਨਜ਼ ਨੂੰ 30 ਦਿਨਾਂ ਦੇ ਅੰਦਰ ਅੱਧਾ ਜੁਰਮਾਨਾ ਅਦਾ ਕਰਨਾ ਜ਼ਰੂਰੀ ਹੈ, ਜਦੋਂ ਕਿ ਵਿਭਾਗ ਨੇ ਬਾਕੀ ਦੇ ਜੁਰਮਾਨੇ ਲਈ ਏਅਰਲਾਈਨ ਨੂੰ ਕਰਜ਼ਾ ਦਿੱਤਾ ਹੈ। ਇਹ ਰਕਮ ਦੇਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਯਾਤਰੀਆਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ। ਵਿਭਾਗ ਅਨੁਸਾਰ, ਉਸਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 2018 ਤੋਂ ਲੈ ਕੇ 2021 ਤੱਕ, ਅਮਰੀਕਨ ਏਅਰਲਾਈਨਜ਼ ਨੇ 43 ਘਰੇਲੂ ਉਡਾਣਾਂ ਨੂੰ ਘੱਟੋ-ਘੱਟ 3 ਘੰਟਿਆਂ ਲਈ ਖੜ੍ਹਾ ਰੱਖਿਆ ਅਤੇ ਕੁੱਲ 5,821 ਯਾਤਰੀਆਂ ਨੂੰ ਇੰਨੀ ਦੇਰ ਤੱਕ ਉਤਰਨ ਨਹੀਂ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।