ਅਮਰੀਕਾ 'ਚ ਸਾਰੰਗੀ ਵਾਦਕ ਭਾਈ ਕਰਮ ਸਿੰਘ ਲੰਗੜੋਆ ਦਾ ਦੇਹਾਂਤ

Thursday, May 02, 2019 - 10:41 AM (IST)

ਅਮਰੀਕਾ 'ਚ ਸਾਰੰਗੀ ਵਾਦਕ ਭਾਈ ਕਰਮ ਸਿੰਘ ਲੰਗੜੋਆ ਦਾ ਦੇਹਾਂਤ

ਨਿਊਜਰਸੀ (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਕਾਰਟਰੇਟ ਵਿਚ ਰਹਿੰਦੇ ਸਿੱਖ ਪ੍ਰਚਾਰਕ ਸਾਰੰਗੀ ਵਾਦਕ ਭਾਈ ਕਰਮ ਸਿੰਘ ਲੰਗੜੋਆ ਨਹੀ ਰਹੇ । ਉਨ੍ਹਾਂ ਦਾ ਲੰਘੇ ਸੋਮਵਾਰ 29 ਅਪ੍ਰੈਲ ਨੂੰ ਨਿਊਜਰਸੀ ਵਿਚ ਦੇਹਾਂਤ ਹੋ ਗਿਆ । ਭਾਈ ਕਰਮ ਸਿੰਘ ਲੰਗੜੋਆ ਨੇ ਨਾਮਵਰ ਢਾਡੀ ਜਥੇ ਸਵ: ਦਯਾ ਸਿੰਘ ਦਿਲਬਰ ਨਾਲ ਤਕਰੀਬਨ 55 ਸਾਲ ਲੰਮੇ ਸਮੇ ਤੋਂ ਸਾਰੰਗੀ ਤੇ ਸਾਥ ਦਿੱਤਾ ਸੀ ਅਤੇ ਪਿਛਲੇ ਇਕ ਸਾਲ ਤੋਂ ਉਹ ਵ੍ਹੀਲ ਚੇਅਰ ਤੇ ਹੀ ਸਨ।

ਉਹ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਕਾਰਟਰੇਟ ਵਿਚ ਆਪਣੇ ਬੇਟੇ ਨਾਲ ਰਹਿੰਦੇ ਸਨ।ਉਹ ਪੰਜਾਬ ਤੋਂ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਨਾਲ ਸੰਬੰਧ ਰੱਖਦੇ ਸਨ। ਭਾਈ ਲੰਗੜੋਆ ਦਾ ਅੰਤਿਮ ਸੰਸਕਾਰ ਮਿਤੀ 4 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ ਇਕ ਵਜੇ ਰੋਜ਼ਵਿੱਲ ਕ੍ਰਿਮਿਚਰੀ ਈਸਟ ਐਡਗਰ ਰੋਡ, ਲਿੰਡਨ, ਨਿਊਜਰਸੀ ਵਿਖੇਂ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਪੋਰਟਰੀਡਿੰਗ ਐਵਨਿਉ ਕਾਰਟਰੇਟ( ਨਿਊਜਰਸੀ) ਵਿਖੇ ਬਾਅਦ ਦੁਪਹਿਰ 2 ਤੋਂ 4 ਵਜੇ ਦਰਮਿਆਨ ਹੋਵੇਗੀ।


author

Vandana

Content Editor

Related News