ਅਮਰੀਕਾ : ਗੁਰਦੁਆਰਾ ਸਾਹਿਬ ਪਹੁੰਚੇ 13 ਅਮਰੀਕੀ ਵਿਦਿਆਰਥੀ (ਤਸਵੀਰਾਂ)
Tuesday, Nov 01, 2022 - 12:01 PM (IST)

ਮੈਰੀਲੈਂਡ (ਰਾਜ ਗੋਗਨਾ) ਸਿੱਖ ਕੀਰਤਨ, ਗੁਰਬਾਣੀ ਸੰਗੀਤ ਅਤੇ ਸਿੱਖ ਸੰਗੀਤ ਸ਼ਾਸਤਰ ਬਾਰੇ ਜਾਣਨ ਲਈ 13 ਦੇ ਕਰੀਬ ਅਮਰੀਕੀ ਵਿਦਿਆਰਥੀ ਮੈਰੀਲੈਂਡ ਵਿਚ ਸਿੱਖ ਗੁਰਦੁਆਰਾ ਸਾਹਿਬ ਵਿਚ ਪਹੁੰਚੇ। ਇਹ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨਾਂ ਓਡੀ ਸਿੱਖ ਸੰਸਥਾ ਹੈ, ਜੋ ਮੈਰੀਲੈਂਡ ਵਿੱਚ ਸਿੱਖ ਸਪਿਰਚੁਅਲ ਸੈਂਟਰ ਹੈ।ਭਾਈ ਸਤਨਾਮ ਸਿੰਘ, ਗ੍ਰੰਥੀ (ਪ੍ਰਚਾਰਕ) ਸਿੱਖ ਗੁਰਦੁਆਰਾ ਨੇ ਇਹ ਜਾਣਕਾਰੀ ਦਿੱਤੀ। ਜ਼ਿਆਦਾਤਰ ਵਿਦਿਆਰਥੀ ਜੂਨੀਅਰ ਅਤੇ ਸੀਨੀਅਰ ਸਨ ਅਤੇ ਉਹ ਅੰਤਰਰਾਸ਼ਟਰੀ ਸਬੰਧ, ਰਾਜਨੀਤੀ ਅਤੇ ਮਾਨਵ ਵਿਗਿਆਨ ਦੀ ਪੜ੍ਹਾਈ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦਾ ਕਰੇਜ਼, ਪੰਜਾਬੀ ਵਿਦਿਆਰਥੀ 'ਫ੍ਰੈਂਚ' ਭਾਸ਼ਾ ਨੂੰ ਦੇ ਰਹੇ ਤਰਜੀਹ
ਅਮਰੀਕਨ ਮੂਲ ਦੇ ਵਿਦਿਆਰਥੀ ਜੋ ਸਿੱਖ ਵਿਦਿਆਰਥੀਆਂ ਦੇ ਨਾਲ ਪੜ੍ਹਦੇ ਹਨ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਪਹੁੰਚੇ ਸਨ।ਇਸ ਸੰਸਥਾ ਦੇ ਸਿੱਖ ਬੱਚਿਆਂ ਰਣਵੀਰ ਸਿੰਘ, ਰੁਬਾਨੀ ਕੌਰ, ਰਹਿਤ ਕੌਰ ਅਤੇ ਅੰਮ੍ਰਿਤ ਕੌਰ ਨੇ ਇਨ੍ਹਾਂ ਅਮਰੀਕਨ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ। ਇਸ ਦਾ ਆਯੋਜਨ ਡਾ: ਤਾਹਿਰ ਸ਼ਾਦ, ਵਾਸ਼ਿੰਗਟਨ ਕਾਲਜ, ਚੈਸਟਰਟਾਊਨ ਨੇ ਕੀਤਾ। ਜਦਕਿ ਮੈਰੀਲੈਂਡ ਵਿਖੇ ਰਾਜਨੀਤੀ ਵਿਗਿਆਨ ਅਤੇ ਅੰਤਰਰਾਸ਼ਟਰੀ ਅਧਿਐਨ ਦੇ ਐਸੋਸੀਏਟ ਪ੍ਰੋਫੈਸਰ ਦੁਆਰਾ ਇਹ ਸਿੱਖ ਧਰਮ ਦੀ ਅਮਰੀਕਾ ਵਿੱਚ ਜਾਣਕਾਰੀ ਦੇਣ ਲਈ ਪ੍ਰੋਗਰਾਮ ਆਧੋਜਿਤ ਕੀਤਾ ਗਿਆ ਸੀ।