ਅਮਰੀਕਾ: ਓਰੇਗਨ ਕੰਸਰਟ ਦੇ ਬਾਹਰ 6 ਲੋਕਾਂ ਨੂੰ ਮਾਰੀ ਗਈ ਗੋਲੀ, ਸ਼ੱਕੀ ਅਜੇ ਵੀ ਫਰਾਰ
Sunday, Jan 16, 2022 - 10:46 AM (IST)
ਯੂਜੀਨ (ਏ.ਪੀ.): ਅਮਰੀਕਾ ਦੇ ਯੂਜੀਨ ਵਿੱਚ ਆਯੋਜਿਤ ਕੰਸਰਟ ਸਥਲ ਦੇ ਬਾਹਰ ਦੋ ਔਰਤਾਂ ਸਮੇਤ ਛੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਸ ਮਾਮਲੇ ਵਿੱਚ ਸ਼ੱਕੀ ਹਾਲੇ ਵੀ ਫਰਾਰ ਹੈ। ਇਹ ਜਾਣਕਾਰੀ ਦਿੰਦਿਆਂ ਓਰੇਗਨ ਪੁਲਸ ਨੇ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਅਤੇ ਘਟਨਾ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਯੂਜੀਨ ਪੁਲਸ ਵਿਭਾਗ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਸ਼ੁੱਕਰਵਾਰ ਰਾਤ ਕਰੀਬ 9:30 ਵਜੇ ਯੂਜੀਨ ਵਿੱਚ ਵਾਉ ਹਾਲ ਦੇ ਪਿਛਲੇ ਦਰਵਾਜ਼ੇ 'ਤੇ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕੀਤੀ।
ਜਾਣਕਾਰੀ ਮੁਤਾਬਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀ ਮਦਦ ਕੀਤੀ। ਯੂਜੀਨ ਪੁਲਸ ਦੇ ਮੁਖੀ ਕ੍ਰਿਸ ਸਕਿਨਰ ਨੇ ਕਿਹਾ ਕਿ ਜਦੋਂ ਸੁਰੱਖਿਆ ਕਰਮਚਾਰੀ ਪਹੁੰਚੇ ਤਾਂ ਉਮੀਦ ਅਨੁਸਾਰ, ਉਨ੍ਹਾਂ ਨੇ ਛੇ ਲੋਕਾਂ ਨੂੰ ਗੋਲੀ ਨਾਲ ਜ਼ਖਮੀ ਹੋਏ ਦੇਖਿਆ। ਲੋਕ ਉਸ ਥਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਦੇ ਦੋਸਤ ਜ਼ਮੀਨ 'ਤੇ ਪਏ ਸਨ, ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਓਮੀਕਰੋਨ ਦਾ ਪਹਿਲਾ ਸਥਾਨਕ ਮਾਮਲਾ, ਈਰਾਨ 'ਚ 3 ਲੋਕਾਂ ਦੀ ਮੌਤ
ਪੁਲਸ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਇਕ ਵਿਅਕਤੀ ਦਾ ਆਪਣੇ ਪੱਧਰ 'ਤੇ ਇਲਾਜ ਲਈ ਗਿਆ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਵੀ ਇਕ ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ। ਪੁਲਸ ਮੁਤਾਬਕ ਘਟਨਾ ਦੇ ਸਮੇਂ ਲਿਲ ਬੀਨ ਅਤੇ ਜੇ ਬੈਂਗ ਅਤੇ ਹੋਰ ਕਲਾਕਾਰ ਪ੍ਰਦਰਸ਼ਨ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਯੂਜੀਨ ਪੋਰਟਲੈਂਡ, ਓਰੇਗਨ ਤੋਂ 177 ਕਿਲੋਮੀਟਰ ਦੱਖਣ ਵੱਲ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।