US : ਰੀਓ ਗ੍ਰਾਂਡੇ ਨਦੀ ''ਚ ਡਿੱਗੀ 2 ਸਾਲਾ ਬੱਚੀ ਦੀ ਤਲਾਸ਼ ਜਾਰੀ

Thursday, Jul 04, 2019 - 02:20 PM (IST)

US : ਰੀਓ ਗ੍ਰਾਂਡੇ ਨਦੀ ''ਚ ਡਿੱਗੀ 2 ਸਾਲਾ ਬੱਚੀ ਦੀ ਤਲਾਸ਼ ਜਾਰੀ

ਵਾਸ਼ਿੰਗਟਨ (ਬਿਊਰੋ)— ਅਮਰੀਕੀ ਬਾਰਡਰ ਪੈਟਰੋਲ ਏਜੰਟ 2 ਸਾਲ ਦੀ ਬ੍ਰਾਜ਼ੀਲੀਅਨ ਬੱਚੀ ਦੀ ਤਲਾਸ਼ ਕਰ ਰਹੇ ਹਨ। ਇਹ ਬੱਚੀ ਰੀਓ ਗ੍ਰਾਂਡੇ ਨਦੀ ਵਿਚ ਡਿੱਗ ਪਈ ਸੀ। ਬੱਚੀ ਅਮਰੀਕਾ ਵਿਚ ਇਸ ਨਦੀ ਨੂੰ ਆਪਣੀ ਮਾਂ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਕ ਸਮਾਚਾਰ ਏਜੰਸੀ ਨੇ ਬੁੱਧਵਾਰ ਨੂੰ ਕਸਟਮ ਅਤੇ ਸੀਮਾ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ,''ਸੋਮਵਾਰ ਦੇ ਦਿਨ ਬਾਰਡਰ ਪੈਟਰਲ ਦੇ ਅਧਿਕਾਰੀਆਂ ਨੇ ਉਸ ਮਹਿਲਾ ਨੂੰ ਮੈਕਸੀਕੋ ਤੋਂ ਰੀਓ ਗ੍ਰਾਂਡੇ ਪਾਰ ਕਰਨ ਦੇ ਤੁਰੰਤ ਬਾਅਦ ਹਿਰਾਸਤ ਵਿਚ ਲੈ ਲਿਆ।''

PunjabKesari

ਉਸ ਹੈਟੀਅਨ ਬ੍ਰਾਜ਼ੀਲੀਅਨ ਮਹਿਲਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਨਦੀ ਪਾਰ ਕਰ ਰਹੇ ਸਨ ਤਾਂ ਉਸ ਦੀ 2 ਸਾਲ ਦੀ ਬੱਚੀ ਨਦੀ ਵਿਚ ਰੁੜ੍ਹ ਗਈ। ਬਾਰਡਰ ਪੈਟਰੋਲ ਅਧਿਕਾਰੀਆਂ ਅਤੇ ਏਜੰਸੀ ਦੇ ਮੈਂਬਰਾਂ ਤੇ ਖੋਜ ਅਤੇ ਬਚਾਅ ਈਕਾਈ ਨੇ ਮੈਕਸੀਕਨ ਅਧਿਕਾਰੀਆਂ ਦੇ ਸਮਰਥਨ ਨਾਲ ਉਸ ਬੱਚੀ ਨੂੰ ਤਲਾਸ਼ ਕਰਨ ਲਈ ਇਕ ਆਪਰੇਸ਼ਨ ਸ਼ੁਰੂ ਕੀਤਾ ਹੈ। ਖੋਜ ਮੁਹਿੰਮ ਵਿਚ ਹਵਾ ਈਕਾਈ, ਗੋਤਾਖੋਰਾਂ ਦੀ ਇਕ ਟੀਮ, ਇਕ ਰਿਮੋਟ ਨਾਲ ਕੰਟਰੋਲ ਸਬਮਰਸੀਬਲ ਅਤੇ ਨਾਰਵੇ ਸ਼ਾਮਲ ਹੈ।

PunjabKesari

ਡੇਲ ਰੀਓ ਸੈਕਟਰ ਦੇ ਮੁੱਖ ਪੈਟਰੋਲ ਏਜੰਟ ਰਾਊਲ ਐੱਲ. ਆਰਟੀਜ਼ ਨੇ ਇਕ ਬਿਆਨ ਵਿਚ ਕਿਹਾ,''ਮੈਂ ਇਸ ਬੱਚੀ ਦੇ ਮਾਤਾ-ਪਿਤਾ ਦੇ ਦਰਦ ਦੀ ਕਲਪਨਾ ਨਹੀਂ ਕਰ ਸਕਦਾ। ਸਾਨੂੰ ਆਸ ਹੈ ਕਿ ਸਾਡੀ ਇਸ ਖੋਜ ਮੁਹਿੰਮ ਦਾ ਨਤੀਜਾ ਸਕਰਾਤਮਕ ਹੋਵੇਗਾ।'' ਇੱਥੇ ਦੱਸ ਦਈਏ ਕਿ ਇਕ ਸਲਵਾਡੋਰਨ ਪ੍ਰਵਾਸੀ ਅਤੇ ਉਸ ਦੀ 23 ਮਹੀਨੇ ਦੀ ਬੱਚੀ ਦੀ ਲਾਸ਼ ਵੀ ਇੱਥੇ ਪਾਈ ਗਈ ਸੀ। ਜੂਨ ਦੀ ਸ਼ੁਰੂਆਤ ਵਿਚ ਹੀ ਗਵਾਟੇਮਾਲਨ ਮਹਿਲਾ ਅਤੇ ਉਸ ਦੇ ਤਿੰਨ ਬੱਚੇ ਵੀ ਇਸੇ ਨਦੀ ਵਿਚ ਡੁੱਬ ਗਏ ਸਨ।


author

Vandana

Content Editor

Related News