ਇਟਲੀ ਦੇ ਓੁਘੇ ਸਮਾਜ ਸੇਵੀ ਅਮਰਜੀਤ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ"

Friday, May 21, 2021 - 02:51 PM (IST)

ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਦੀ ਸਮਾਜ ਸੇਵਾ ਸੰਸਥਾ (ਰਜਿ:) "ਆਸ ਦੀ ਕਿਰਨ" ਇਟਲੀ ਦੇ ਆਗੂ ਸ: ਅਮਰਜੀਤ ਸਿੰਘ ਦੇ ਪੂਜਨੀਕ ਪਿਤਾ ਸ.ਦਰਸਨ ਸਿੰਘ (80) ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਅਮਰਜੀਤ ਸਿੰਘ ਦੇ ਪਿਤਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧੂਲਕੋਟ ਵਿਖੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਰਹਿ ਰਹੇ ਸਨ। ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ - ਪਾਕਿ : ਅਚਾਨਕ ਗੋਲੀ ਲੱਗਣ ਕਾਰਨ 19 ਸਾਲਾ ਟਿਕਟਾਕ ਸਟਾਰ ਦੀ ਮੌਤ

ਪਿਤਾ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਹੋਇਆਂ ਇਟਲੀ ਦੀ ਸਮਾਜ ਸੇਵੀ ਸੰਸਥਾ 'ਆਸ ਦੀ ਕਿਰਨ' ਦੇ ਸਮੂਹ ਮੈਂਬਰਾਂ,ਸਿਆਸੀ ਅਤੇ ਧਾਰਮਿਕ ਅਦਾਰਿਆਂ ਨਾਲ ਸਬੰਧਤ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਇਸ ਮੌਕੇ 'ਪੰਜਾਬੀ ਨਿਊਜ਼ ਇਟਲੀ', ਪਿੰਦਰ ਹਾਊਸ ਅਪਰੀਲੀਆ, ਪੰਜਾਬ ਇੰਡੀਅਨ ਸਟੋਰ ਲਵੀਨੀਓ, ਵਿਕਟਰੀ ਫਾਸਟ ਫੂਡ ਫੌਂਦੀ ਲਾਤੀਨਾ,ਮਾਹਲਾ ਹੇਅਰ ਡਰੈੱਸਰ, ਜੀਆਰਜੇ ਕਾਰਵਾਸ਼,ਸੋਮ ਨਾਥ ਹੇਅਰ ਡਰੈੱਸਰ, ਸਮੇਤ ਅਨੇਕਾਂ ਮਾਣਮੱਤੀਆਂ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


Vandana

Content Editor

Related News