ਪਾਕਿਸਤਾਨ ਦੀ ਤਰੱਕੀ ਲਈ ਅੱਲਾਹ ਜ਼ਿੰਮੇਵਾਰ : ਵਿੱਤ ਮੰਤਰੀ

Saturday, Jan 28, 2023 - 01:54 PM (IST)

ਪਾਕਿਸਤਾਨ ਦੀ ਤਰੱਕੀ ਲਈ ਅੱਲਾਹ ਜ਼ਿੰਮੇਵਾਰ : ਵਿੱਤ ਮੰਤਰੀ

ਇਸਲਾਮਾਬਾਦ (ਭਾਸ਼ਾ) - ਡੂੰਘੇ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਲਾਮ ਦੇ ਨਾਂ 'ਤੇ ਬਣੇ ਇਸ ਇਕੱਲੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਅੱਲਾਹ ਜ਼ਿੰਮੇਵਾਰ ਹੈ।

ਇੱਥੇ ਗ੍ਰੀਨ ਲਾਈਨ ਰੇਲ ਸੇਵਾ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਡਾਰ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਤਰੱਕੀ ਦਾ ਭਰੋਸਾ ਹੈ।

ਉਨ੍ਹਾਂ ਕਿਹਾ, ''ਮੇਰੇ ਵਿਸ਼ਵਾਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਇਸਲਾਮ ਦੇ ਨਾਂ 'ਤੇ ਬਣਿਆ ਸੀ। ਜੇਕਰ ਅੱਲ੍ਹਾ ਪਾਕਿਸਤਾਨ ਬਣਾ ਸਕਦੇ ਹਨ ਤਾਂ  ਉਹ ਇਸ ਦੀ ਤਰੱਕੀ ਅਤੇ ਵਿਕਾਸ ਦੇ ਨਾਲ ਇਸ ਨੂੰ ਅਮੀਰ ਵੀ ਬਣਾ ਸਕਦੇ ਹਨ।''

ਇਹ ਵੀ ਪੜ੍ਹੋ : ਕੰਗਾਲ ਪਾਕਿ 'ਚ ਭੁੱਖ ਨਾਲ ਮਰ ਰਹੇ ਲੋਕ! ਸਰਕਾਰ ਨੇ ਲਗਜ਼ਰੀ ਵਾਹਨਾਂ 'ਤੇ ਖ਼ਰਚ ਕੀਤੇ 259 ਕਰੋੜ ਰੁਪਏ

ਵਿੱਤ ਮੰਤਰੀ ਨੇ ਕਿਹਾ ਕਿ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਪਾਕਿਸਤਾਨ ਦੇ ਹਾਲਾਤ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ''ਸਾਡੀ ਟੀਮ ਚੋਣਾਂ ਤੋਂ ਪਹਿਲਾਂ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨੇ ਪਾਕਿਸਤਾਨ ਦੀ ਮੌਜੂਦਾ ਦੁਰਦਸ਼ਾ ਲਈ ਪੰਜ ਸਾਲ ਪਹਿਲਾਂ ਸ਼ੁਰੂ ਹੋਏ ‘ਡਰਾਮੇ’ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਡਰਾਮੇ ਤੋਂ ਪਹਿਲਾਂ 2013-17 ਦੌਰਾਨ ਨਵਾਜ਼ ਸ਼ਰੀਫ਼ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੀ ਆਰਥਿਕਤਾ ਚੰਗੀ ਹਾਲਤ ਵਿੱਚ ਸੀ।

ਡਾਰ ਨੇ ਕਿਹਾ, "ਨਵਾਜ਼ ਦੇ ਸ਼ਾਸਨ 'ਚ ਪਾਕਿਸਤਾਨ ਤਰੱਕੀ ਦੇ ਰਾਹ 'ਤੇ ਸੀ ਪਰ ਇਹ ਪਟੜੀ ਤੋਂ ਉਤਾਰ ਦਿੱਤਾ ਗਿਆ। ਲੋਕ ਦੇਖ ਸਕਦੇ ਹਨ ਕਿ ਪਿਛਲੇ ਪੰਜ ਸਾਲਾਂ 'ਚ ਦੇਸ਼ ਨੇ ਕਿੰਨੀ ਬਰਬਾਦੀ ਦਾ ਸਾਹਮਣਾ ਕੀਤਾ ਹੈ।"

ਵਿਦੇਸ਼ੀ ਮੁਦਰਾ ਦੀ ਅਣਹੋਂਦ ਵਿੱਚ, ਪਾਕਿਸਤਾਨ ਕੋਲ ਜ਼ਰੂਰੀ ਵਸਤੂਆਂ ਦੀ ਖਰੀਦ ਲਈ ਭੁਗਤਾਨ ਕਰਨ ਲਈ ਕੋਈ ਮੁਦਰਾ ਨਹੀਂ ਬਚੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਸਮੇਤ ਕਈ ਸੰਸਥਾਵਾਂ ਤੋਂ ਆਰਥਿਕ ਪੈਕੇਜ ਦੀ ਭਾਲ ਵਿਚ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰੀ ਨੇ ਵੰਡਿਆ ਹਲਵਾ, ਸਮਾਰੋਹ ਨਾਲ ਸ਼ੁਰੂ ਹੋਈ ਆਮ ਬਜਟ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News