ਇਸ ਦੇਸ਼ ਦੀ ਸੰਸਦ ''ਚ ਰੱਖੀ ਗਈ ਏਲੀਅਨ ਦੀ Dead Body, 1000 ਸਾਲ ਪੁਰਾਣੀਆਂ ਲਾਸ਼ਾਂ ਦੇਖ ਉੱਡ ਜਾਣਗੇ ਹੋਸ਼

Thursday, Sep 14, 2023 - 02:59 AM (IST)

ਇੰਟਰਨੈਸ਼ਨਲ ਡੈਸਕ : ਮੰਗਲਵਾਰ ਨੂੰ ਮੈਕਸੀਕੋ ਦੀ ਸੰਸਦ 'ਚ ਸਭ ਦੇ ਸਾਹਮਣੇ 1000 ਸਾਲ ਪੁਰਾਣੀਆਂ 'ਏਲੀਅਨ' ਦੀਆਂ ਲਾਸ਼ਾਂ ਨੂੰ ਰੱਖਿਆ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲਾਸ਼ਾਂ ਏਲੀਅਨ ਦੀਆਂ ਹਨ। ਇਨ੍ਹਾਂ ਲਾਸ਼ਾਂ ਨੂੰ ਇਕ ਬਕਸੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਤਾਂ ਜੋ ਹਰ ਕੋਈ ਇਨ੍ਹਾਂ ਨੂੰ ਦੇਖ ਸਕੇ। ਇਨ੍ਹਾਂ ਲਾਸ਼ਾਂ ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਮੈਕਸੀਕਨ ਪੱਤਰਕਾਰ ਅਤੇ ਯੂਫਲੋਜਿਸਟ ਜੈਮ ਮੋਸਨ ਨੇ ਦੱਸਿਆ ਕਿ ਇਹ ਲਾਸ਼ਾਂ ਪੇਰੂ ਦੀ ਇਕ ਖਾਨ 'ਚੋਂ ਮਿਲੀਆਂ ਹਨ, ਜੋ ਲਗਭਗ 1 ਹਜ਼ਾਰ ਸਾਲ ਪੁਰਾਣੀਆਂ ਹਨ। ਸੰਸਦ ਵਿੱਚ ਇਸ ਈਵੈਂਟ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਝਟਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਟਿੱਕਾ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰੰਧਾਵਾ BJP 'ਚ ਸ਼ਾਮਲ

ਮੈਕਸੀਕਨ ਮੀਡੀਆ ਰਿਪੋਰਟਾਂ ਮੁਤਾਬਕ ਮੈਕਸੀਕਨ ਕਾਂਗਰਸ ਦੀ ਜਨਤਕ ਸੁਣਵਾਈ ਦੌਰਾਨ 2 ਕਥਿਤ 'ਏਲੀਅਨ ਲਾਸ਼ਾਂ' ਦਿਖਾਈਆਂ ਗਈਆਂ। ਇਸ ਸੁਣਵਾਈ ਨੂੰ ਆਨਲਾਈਨ ਲਾਈਵ ਸਟ੍ਰੀਮ ਵੀ ਕੀਤਾ ਗਿਆ, ਜਿਸ ਕਾਰਨ ਇਹ ਵੀਡੀਓ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚ ਗਈ। ਉੱਥੇ ਮੌਜੂਦ ਹਰ ਕੋਈ ਹੈਰਾਨੀ ਨਾਲ ਇਨ੍ਹਾਂ ਲਾਸ਼ਾਂ ਨੂੰ ਦੇਖ ਰਿਹਾ ਸੀ। ਮਮੀ ਬਣ ਚੁੱਕੇ ਏਲੀਅਨਜ਼ ਦੀਆਂ ਲਾਸ਼ਾਂ ਨੂੰ ਲੱਕੜ ਦੇ ਬਕਸੇ ਵਿੱਚ ਰੱਖਿਆ ਗਿਆ ਸੀ। ਸੁਣਵਾਈ ਦੌਰਾਨ ਸਾਬਕਾ ਅਮਰੀਕੀ ਜਲ ਸੈਨਾ ਪਾਇਲਟ ਰਿਆਨ ਗ੍ਰੇਵਜ਼ ਵੀ ਮੌਜੂਦ ਸਨ। ਗ੍ਰੇਵਜ਼ ਨੇ ਖੁਦ ਅਮਰੀਕੀ ਸੰਸਦ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੀ ਸੇਵਾ ਦੌਰਾਨ ਇਕ ਏਲੀਅਨ ਦਾ ਪੁਲਾੜ ਯਾਨ ਦੇਖਿਆ ਸੀ।

ਇਹ ਵੀ ਪੜ੍ਹੋ : ਮਜੀਠੀਆ ਦੇ ਗੁਆਂਢ 'ਚ ਖੜ੍ਹ ਕੇ ਸੀਪ ਲਾ ਗਏ CM ਭਗਵੰਤ ਮਾਨ

ਲਾਸ਼ਾਂ ਦੇ ਨਮੂਨਿਆਂ ਤੋਂ ਪ੍ਰਾਪਤ ਡੀਐੱਨਏ ਦੀ ਜਾਂਚ ਕੀਤੀ ਗਈ ਅਤੇ ਬਾਕੀ ਡੀਐੱਨਏ ਨਾਲ ਤੁਲਨਾ ਕਰਨ ਤੋਂ ਬਾਅਦ ਪਾਇਆ ਗਿਆ ਕਿ ਨਮੂਨੇ ਵਿੱਚ 30 ਪ੍ਰਤੀਸ਼ਤ ਤੋਂ ਵੱਧ ਡੀਐੱਨਏ ਅਣਜਾਣ ਸੀ। ਇਨ੍ਹਾਂ ਲਾਸ਼ਾਂ ਨੂੰ ਯੂਐੱਫਓ ਮਾਹਿਰ ਜੈਮੀ ਮੌਸਨ ਨੇ ਸੰਸਦ ਵਿੱਚ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ।

1000 ਸਾਲ ਪੁਰਾਣੀਆਂ ਹਨ ਲਾਸ਼ਾਂ!

ਜੈਮੀ ਮੌਸਨ ਨੇ ਮੈਕਸੀਕਨ ਸਰਕਾਰ ਦੇ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੇ ਡੀਐੱਨਏ ਨਮੂਨੇ ਦਾ ਹਾਲ ਹੀ 'ਚ ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ (National Autonomous University) ਵਿੱਚ ਅਧਿਐਨ ਕੀਤਾ ਗਿਆ ਸੀ। ਇੱਥੇ ਵਿਗਿਆਨੀ ਰੇਡੀਓਕਾਰਬਨ ਡੇਟਿੰਗ ਦੀ ਵਰਤੋਂ ਕਰਕੇ ਡੀਐੱਨਏ ਸਬੂਤ ਕੱਢਣ ਵਿੱਚ ਸਫਲ ਰਹੇ। ਮੰਨਿਆ ਜਾਂਦਾ ਹੈ ਕਿ ਪੇਰੂ ਦੇ ਕੁਜ਼ਕੋ ਵਿੱਚ ਮਿਲੀਆਂ ਇਹ ਲਾਸ਼ਾਂ ਲਗਭਗ 1000 ਸਾਲ ਪੁਰਾਣੀਆਂ ਹਨ।

ਇਹ ਵੀ ਪੜ੍ਹੋ : ਇਕ ਹੋਰ ਜਾਅਲੀ ਜਾਤੀ ਸਰਟੀਫਿਕੇਟ ਰੱਦ ਕਰਦਿਆਂ ਡਾ. ਬਲਜੀਤ ਕੌਰ ਨੇ ਅਨੁਸੂਚਿਤ ਵਰਗ ਬਾਰੇ ਆਖੀ ਇਹ ਗੱਲ

ਪੈਰ ਦੀਆਂ ਸਨ ਸਿਰਫ਼ 3 ਉਂਗਲਾਂ

ਸੁਣਵਾਈ ਦੌਰਾਨ ਲਾਸ਼ਾਂ ਦੇ ਐਕਸਰੇ ਵੀ ਦਿਖਾਏ ਗਏ। ਮਾਹਿਰ ਜੈਮੀ ਮੌਸਨ ਦਾ ਦਾਅਵਾ ਹੈ ਕਿ ਸਰੀਰ ਦੇ ਅੰਦਰ ਇਕ ਡੰਡੇ ਤੇ ਅੰਡੇ ਵਰਗੀ ਵਸਤੂ ਵੀ ਮਿਲੀ ਹੈ। ਲਾਈਵ ਸਟ੍ਰੀਮਿੰਗ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਲਾਸ਼ਾਂ ਦੇ ਹੱਥਾਂ ਅਤੇ ਪੈਰਾਂ 'ਤੇ 3 ਉਂਗਲਾਂ ਸਨ। ਮੌਸਨ ਨੇ ਦੱਸਿਆ ਕਿ ਇਹ ਧਰਤੀ ਤੋਂ ਨਹੀਂ ਹੋ ਸਕਦੇ ਕਿਉਂਕਿ ਇਹ ਮਨੁੱਖੀ ਪਿੰਜਰ ਤੋਂ ਬਹੁਤ ਵੱਖਰੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News