ਅਲਬਾਨੀਜ਼ ਨੇ ਆਸਟ੍ਰੇਲੀਆਈ ਚੋਣਾਂ ਨੂੰ ਲੈ ਕੇ ਐਲੋਨ ਮਸਕ ਨੂੰ ਦਿੱਤੀ ਚੇਤਾਵਨੀ
Tuesday, Jan 14, 2025 - 01:24 PM (IST)
ਸਿਡਨੀ- ਐਂਥਨੀ ਅਲਬਾਨੀਜ਼ ਨੇ ਐਲੋਨ ਮਸਕ ਨੂੰ ਆਸਟ੍ਰੇਲੀਆ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਦਖਲ ਨਾ ਦੇਣ ਦੀ ਚੇਤਾਵਨੀ ਦਿੱਤੀ ਹੈ। ਸਮਾਚਾਰ ਏਜੰਸੀ ਨਾਈਨ ਨਿਊਜ਼ਪੇਪਰਜ਼ ਨਾਲ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਤੋਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦੀ ਅੰਤਰਰਾਸ਼ਟਰੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਪ੍ਰਵਿਰਤੀ ਬਾਰੇ ਪੁੱਛਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਐਲੋਨ ਮਸਕ ਨੂੰ ਚੀਨ ਵੇਚਣ ਜਾ ਰਿਹਾ TikTok, ਜਾਣੋ ਪੂਰਾ ਮਾਮਲਾ
ਅਲਬਾਨੀਜ਼ ਨੇ ਕਿਹਾ,"ਸਾਡੇ ਕੋਲ ਇਸ ਦੇਸ਼ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨ ਹਨ ਅਤੇ ਆਸਟ੍ਰੇਲੀਆਈ ਚੋਣਾਂ ਆਸਟ੍ਰੇਲੀਆਈ ਲੋਕਾਂ ਦਾ ਮਾਮਲਾ ਹੈ।" ਅਲਬਾਨੀਜ਼ ਨੇ ਅੱਗੇ ਕਿਹਾ,"ਮੇਰਾ ਇਸ ਬਾਰੇ ਟਿੱਪਣੀ ਕਰਨ ਦਾ ਕੋਈ ਇਰਾਦਾ ਨਹੀਂ ਹੈ ਕਿ ਵਿਦੇਸ਼ਾਂ ਵਿੱਚ ਲੋਕ ਕੀ ਕਰਨਾ ਚਾਹੁੰਦੇ ਹਨ। ਲੋਕ ਆਪਣੇ ਫ਼ੈਸਲੇ ਖੁਦ ਲੈਣਗੇ ਅਤੇ ਇਸ ਬਾਰੇ ਆਪਣੇ ਵਿਚਾਰ ਰੱਖਣਗੇ।" ਉਨ੍ਹਾਂ ਦੀਆਂ ਟਿੱਪਣੀਆਂ ਅਜਿਹੇ ਸਮੇਂ ਵਿਚ ਆਈਆਂ ਹਨ ਜਦੋਂ ਮਸਕ ਦੁਨੀਆ ਭਰ ਦੇ ਰੂੜੀਵਾਦੀ ਸਿਆਸਤਦਾਨਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਦੌਲਤ ਅਤੇ ਪ੍ਰਭਾਵ ਦੀ ਵਰਤੋਂ ਕਰ ਰਿਹਾ ਹੈ। ਮਸਕ ਨੇ ਐਕਸ, ਪਹਿਲਾਂ ਟਵਿੱਟਰ 'ਤੇ ਦਰਜਨਾਂ ਪੋਸਟਾਂ ਵਿੱਚ ਯੂ.ਕੇ ਦੀ ਲੇਬਰ ਪਾਰਟੀ ਨੂੰ ਤਥਾਕਥਿਤ "ਬਲਾਤਕਾਰ ਗਿਰੋਹਾਂ" ਨਾਲ ਵੀ ਜੋੜਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।