ਬ੍ਰਾਜ਼ੀਲ ਦੀ ਰਾਜਧਾਨੀ ''ਚ ਹਵਾ ਦੀ ਗੁਣਵੱਤਾ ਸਬੰਧੀ ਚਿਤਾਵਨੀ ਜਾਰੀ
Tuesday, Aug 27, 2024 - 03:31 PM (IST)
ਬ੍ਰਾਸੀਲੀਆ (ਯੂ. ਐੱਨ. ਆਈ.): ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਵਿਚ ਹਵਾ ਗੁਣਵੱਤਾ 'ਤੇ ਨਜ਼ਰ ਰੱਖਣ ਵਾਲੀ ਵਾਤਾਵਰਣ ਸੰਸਥਾ ਨੇ ਹਵਾ ਦੀ ਗੁਣਵੱਤਾ ਦੀ ਬਹੁਤ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸੋਮਵਾਰ ਨੂੰ ਅਲਰਟ ਜਾਰੀ ਕੀਤਾ ਹੈ। ਲਗਾਤਾਰ ਦੂਜੇ ਦਿਨ ਬ੍ਰਾਜ਼ੀਲ ਸਾਓ ਪਾਓਲੋ ਅਤੇ ਗੋਆਸ ਰਾਜਾਂ ਵਿੱਚ ਜੰਗਲੀ ਅੱਗ ਦੇ ਸੰਘਣੇ ਧੂੰਏਂ ਦੀ ਮਾਰ ਹੇਠ ਆਇਆ। ਇਹ ਮੱਧ-ਪੱਛਮੀ ਸੇਰਾਡੋ ਖੇਤਰ ਵਿੱਚ ਮੌਸਮੀ ਸੋਕੇ ਤੋਂ ਸਭ ਤੋਂ ਬੁਰੀ ਤਰ੍ਹਾਂ ਪੀੜਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਡਰੱਗਜ਼ ਖ਼ਿਲਾਫ਼ ਵੱਡੀ ਕਾਰਵਾਈ, 1,600 ਤੋਂ ਵੱਧ ਗ੍ਰਿਫ਼ਤਾਰ
ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਧੂੰਏਂ ਅਤੇ ਧੂੜ ਕਾਰਨ ਹਵਾ ਗੁਣਵੱਤਾ ਸੂਚਕ ਅੰਕ ਵਿਗੜ ਗਿਆ ਹੈ। ਏਜੰਸੀ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ,,"ਹਵਾ ਦੀ ਗੁਣਵੱਤਾ ਸੂਚਕਾਂਕ ਰਾਤੋ-ਰਾਤ 'ਬਹੁਤ ਖਰਾਬ' ਹੋ ਗਿਆ ਅਤੇ ਇਹ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 3 ਵਜੇ ਤੱਕ ਜਾਰੀ ਰਿਹ।" ਰਿਲੀਜ਼ ਵਿੱਚ ਕਿਹਾ ਗਿਆ, "ਸਟੇਸ਼ਨ ਦੇ ਤਾਜ਼ਾ ਹਵਾ ਗੁਣਵੱਤਾ ਸੂਚਕਾਂਕ ਏਜੰਸੀ ਅਨੁਸਾਰ ਰਾਜਧਾਨੀ ਦੇ ਨਿਵਾਸੀਆਂ ਨੂੰ ਸੁੱਕੀ ਖੰਘ, ਥਕਾਵਟ, ਅੱਖਾਂ ਵਿੱਚ ਜਲਣ, ਨੱਕ ਅਤੇ ਗਲਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਜਿਹੇ ਲੱਛਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਾਜ਼ੀਲ ਨੇ ਇਸ ਸਾਲ ਐਮਾਜ਼ਾਨ, ਪੈਂਟਾਨਲ ਅਤੇ ਦੇਸ਼ ਦੇ ਦੱਖਣ-ਪੂਰਬੀ ਹਿੱਸੇ ਦੇ ਖੇਤਰਾਂ ਵਿੱਚ ਰਿਕਾਰਡ ਗਿਣਤੀ ਵਿੱਚ ਜੰਗਲਾਂ ਵਿੱਚ ਅੱਗ ਦੇਖੀ ਹੈ। ਜਿਸ ਕਾਰਨ ਰਾਜਧਾਨੀ ਨੂੰ ਹਵਾ ਦੀ ਖਰਾਬ ਗੁਣਵੱਤਾ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।