ਸਿਡਨੀ ਏਅਰਪੋਰਟ ''ਤੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ''ਚ ਮਿਲੀ ਬੰਬ ਦੀ ਧਮਕੀ

Saturday, Oct 19, 2024 - 05:59 PM (IST)

ਸਿਡਨੀ (ਏਜੰਸੀ)- ਫਰਾਂਸ ਦੇ ਸਿਡਨੀ ਏਅਰਪੋਰਟ 'ਤੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਵਿਚ ਬੰਬ ਦੀ ਧਮਕੀ ਮਿਲੀ ਹੈ। ਸਕਾਈ ਨਿਊਜ਼ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ 'ਚ ਦੱਸਿਆ ਕਿ ਵੈਲਿੰਗਟਨ ਤੋਂ ਸਿਡਨੀ ਜਾ ਰਹੀ ਏਅਰ ਨਿਊਜ਼ੀਲੈਂਡ ਦੀ ਉਡਾਣ ਵਿਚ ਬੰਬ ਦੀ ਧਮਕੀ ਮਿਲੀ ਸੀ, ਜਿਸ 'ਚ 140 ਯਾਤਰੀ ਸਵਾਰ ਸਨ।

ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ 'ਚ ਵਿਧਾਨ ਸਭਾ ਚੋਣਾਂ ਅੱਜ, 37 ਪੰਜਾਬੀ ਉਮੀਦਵਾਰ ਵੀ ਅਜ਼ਮਾ ਰਹੇ ਨੇ ਕਿਸਮਤ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਹਾਜ਼ ਸੁਰੱਖਿਅਤ ਰੂਪ ਨਾਲ ਉਤਰ ਗਿਆ ਹੈ, ਪਰ ਅਜੇ ਵੀ ਟਾਰਮੈਕ 'ਤੇ ਹੀ ਹੈ। ਨਾਇਨ ਨਿਊਜ਼ ਵੈੱਬਸਾਈਟ ਮੁਤਾਬਕ ਫਲਾਈਟ NZ-247 ਸਥਾਨਕ ਸਮੇਂ ਅਨੁਸਾਰ ਸ਼ਾਮ 5:40 ਵਜੇ ਵੈਲਿੰਗਟਨ ਤੋਂ ਆਈ। ਇਸ ਮਗਰੋਂ ਟੈਕਟੀਕਲ ਆਪ੍ਰੇਸ਼ਨ ਯੂਨਿਟ, ਪੈਰਾਮੈਡਿਕਸ ਅਤੇ ਫਾਇਰਫਾਈਟਰਜ਼ ਨੂੰ ਮੌਕੇ 'ਤੇ ਬੁਲਾਇਆ ਗਿਆ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ

ਰਿਪੋਰਟ ਦੇ ਅਨੁਸਾਰ, ਜਹਾਜ਼ ਨੂੰ ਟਾਰਮੈਕ 'ਤੇ ਰੋਕੇ ਜਾਣ ਤੋਂ ਬਾਅਦ ਏਅਰ ਨਿਊਜ਼ੀਲੈਂਡ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸੰਭਾਵਿਤ ਸੁਰੱਖਿਆ ਖ਼ਤਰੇ ਦੀ ਸੰਭਾਵਨਾ ਬਾਰੇ ਪਤਾ ਸੀ। ਏਅਰਲਾਈਨ ਦੇ ਮੁੱਖ ਸੰਚਾਲਨ ਅਖੰਡਤਾ ਅਤੇ ਸੁਰੱਖਿਆ ਅਧਿਕਾਰੀ ਕੈਪਟਨ ਡੇਵਿਡ ਮੋਰਗਨ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ ਅਤੇ ਅਜਿਹੀਆਂ ਘਟਨਾਵਾਂ ਲਈ ਸਥਾਪਿਤ ਮਿਆਰੀ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਾਂ।"

ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਦਾ ਦੋਸ਼; ਟਰੂਡੋ ਧਿਆਨ ਭਟਕਾਉਣ ਲਈ ਨਿੱਝਰ ਦੇ ਕਤਲ ਦੀ ਕਰ ਰਹੇ ਹਨ ਵਰਤੋਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


cherry

Content Editor

Related News