ਪਾਕਿਸਤਾਨ ’ਚ ਨਮਾਜ਼ ਪੜ੍ਹ ਰਹੇ ਅਹਿਮਦੀਆ ਮੁਸਲਮਾਨਾਂ ’ਤੇ ਗੋਲੀਬਾਰੀ

Saturday, Oct 11, 2025 - 11:37 PM (IST)

ਪਾਕਿਸਤਾਨ ’ਚ ਨਮਾਜ਼ ਪੜ੍ਹ ਰਹੇ ਅਹਿਮਦੀਆ ਮੁਸਲਮਾਨਾਂ ’ਤੇ ਗੋਲੀਬਾਰੀ

ਇਸਲਾਮਾਬਾਦ/ਗੁਰਦਾਸਪੁਰ, (ਏਜੰਸੀਆਂ, ਵਿਨੋਦ)- ਪਾਕਿਸਤਾਨ ਵਿਚ ਇਕ ਬੰਦੂਕਧਾਰੀ ਨੇ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹ ਰਹੇ ਅਹਮਦੀਆ ਭਾਈਚਾਰੇ ਦੇ ਲੋਕਾਂ ’ਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ 6 ਲੋਕ ਜ਼ਖਮੀ ਹੋ ਗਏ। ਇਹ ਘਟਨਾ ਪੰਜਾਬ ਦੇ ਰਿਬਵਾਹ ਵਿਚ ਵਾਪਰੀ।

ਪਿਸਤੌਲ ਨਾਲ ਲੈਸ ਹਮਲਾਵਰ ਧਾਰਮਕ ਅਸਥਾਨ ਦੇ ਗੇਟ ਕੋਲ ਪਹੁੰਚਿਆ ਅਤੇ ਉੱਥੇ ਮੌਜੂਦ ਗਾਰਡਾਂ ’ਤੇ ਗੋਲੀਆਂ ਚਲਾ ਦਿੱਤੀਆਂ। ਰਿਪੋਰਟਾਂ ਅਨੁਸਾਰ ਸੜਕ ਦੇ ਦੂਜੇ ਪਾਸੇ ਤਾਇਨਾਤ 2 ਪੁਲਸ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਹਮਲਾਵਰ ਨੂੰ ਮਾਰ ਦਿੱਤਾ। ਘਟਨਾ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਕਿ ਕੀ ਹਮਲਾਵਰ ਦਾ ਸਬੰਧ ਕਿਸੇ ਕੱਟੜਪੰਥੀ ਸੰਗਠਨ ਨਾਲ ਸੀ ਜਾਂ ਨਹੀਂ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਹਾਲਾਂਕਿ ਤਹਿਰੀਕ-ਏ-ਲਬੈਕ ਪਾਕਿਸਤਾਨ ਵਰਗੇ ਕੱਟੜਪੰਥੀ ਸਮੂਹ ਪਹਿਲਾਂ ਵੀ ਅਹਿਮਦੀਆ ਭਾਈਚਾਰੇ ਦੇ ਧਾਰਮਿਕ ਅਸਥਾਨਾਂ ’ਤੇ ਹਮਲੇ ਕਰ ਚੁੱਕੇ ਹਨ। ਲੱਗਭਗ 20 ਲੱਖ ਦੀ ਆਬਾਦੀ ਵਾਲਾ ਅਹਿਮਦੀਆ ਭਾਈਚਾਰਾ ਪਾਕਿਸਤਾਨ ਵਿਚ ਅੱਤਿਆਚਾਰਾਂ ਦਾ ਸ਼ਿਕਾਰ ਰਿਹਾ ਹੈ। 1974 ਦੀ ਸੰਵਿਧਾਨਕ ਸੋਧ ਦੇ ਤਹਿਤ ਉਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਿਆ ਜਾਂਦਾ।


author

Rakesh

Content Editor

Related News