ਅਫਗਾਨਿਸਤਾਨ ''ਚ ਕਾਰ ਬੰਬ ਧਮਾਕੇ ''ਚ 4 ਸੁਰੱਖਿਆ ਅਧਿਕਾਰੀ ਹਲਾਕ
Saturday, Jul 27, 2019 - 02:10 PM (IST)

ਕਾਬੁਲ— ਅਫਗਾਨਿਸਤਾਨ ਦੇ ਗਜਨੀ ਸੂਬੇ 'ਚ ਸ਼ਨੀਵਾਰ ਤੜਕੇ ਕਾਰ ਬੰਬ ਧਮਾਕੇ 'ਚ ਘੱਟ ਤੋਂ ਘੱਟ ਚਾਰ ਅਫਗਾਨੀ ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ। ਗਜਨੀ ਦੇ ਪੁਲਸ ਮੁਖੀ ਖਾਲਿਦ ਵਰਦਾਕ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ਲੈ ਕੇ ਜ਼ਿਲਾ ਭਵਨ ਦੇ ਪਹਿਲੇ ਦਰਵਾਜ਼ੇ 'ਤੇ ਪਹੁੰਚਿਆ ਤੇ ਧਮਾਕਾ ਕਰਕੇ ਕਾਰ ਨੂੰ ਉਡਾ ਦਿੱਤਾ। ਅੱਤਵਾਦੀ ਸੰਗਠਨ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ।