ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ

Friday, Aug 27, 2021 - 12:15 PM (IST)

ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ

ਕਾਬੁਲ- ਤਾਲਿਬਾਨ ਨੇ 20 ਸਾਲਾਂ ਬਾਅਦ ਅਫ਼ਗਾਨਿਸਤਾਨ 'ਤੇ ਮੁੜ ਕਬਜ਼ਾ ਕਰ ਲਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅੱਤਵਾਦੀ ਸਮੂਹ ਦੇ ਸ਼ਾਸਨ ਦੇ ਅਧੀਨ ਅਫਗਾਨ ਔਰਤਾਂ ਨੂੰ ਇਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਲਿਬਾਨ ਦਾ ਦੇਸ਼ ਵਿਚ ਦਾਖ਼ਲਾ ਅੰਤਰਰਾਸ਼ਟਰੀ ਫ਼ੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਹੋਇਆ ਹੈ। ਸੰਯੁਕਤ ਰਾਜ ਅਮਰੀਕਾ ਨੇ ਮਈ ਵਿਚ ਅਧਿਕਾਰਤ ਤੌਰ 'ਤੇ ਪਿੱਛੇ ਹਟਣਾ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਆਪਣਾ ਫ਼ੌਜੀ ਮਿਸ਼ਨ ਖ਼ਤਮ ਕਰਨ ਦੀ ਕਗਾਰ 'ਤੇ ਹੈ। ਪੱਛਮ ਦੀ ਇਕ ਪ੍ਰਮੁੱਖ ਮਹਿਲਾ ਪੱਤ੍ਰਿਕਾ ਫਾਰ ਨਾਈਨ ਅਨੁਸਾਰ, ਸੁਰੱਖਿਆ ਅਤੇ ਅੱਤਵਾਦ ਵਿਸ਼ਲੇਸ਼ਕ ਡਾ: ਸੱਜਣ ਗੋਹੇਲ ਨੇ ਕਿਹਾ ਕਿ ਉਥੋਂ ਦੀਆਂ ਔਰਤਾਂ ਤਾਲਿਬਾਨੀਆਂ ਤੋਂ ਡਰੀਆਂ ਹੋਈਆਂ ਹਨ। ਉਨ੍ਹਾਂ ਕਿਹਾ, 'ਜਿਨ੍ਹਾਂ ਅਫ਼ਗਾਨ ਔਰਤਾਂ ਨਾਲ ਮੈਂ ਗੱਲ ਕੀਤੀ ਹੈ, ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ 1990 ਦੇ ਦਹਾਕੇ ਵਿਚ ਅਫ਼ਗਾਨਿਸਤਾਨ ਦੇ ਲੋਕਾਂ ਨੇ ਜੋ ਕੁਝ ਵੇਖਿਆ ਸੀ, ਉਸ ਦੀ ਕੁਝ ਹੱਦ ਤੱਕ ਵਾਪਸੀ ਦੇਖਣ ਜਾ ਰਹੇ ਹਨ।

ਇਹ ਵੀ ਪੜ੍ਹੋ: IS ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਲਈ ਕਾਬੁਲ ਹਮਲੇ ਦੀ ਜ਼ਿੰਮੇਦਾਰੀ, ਹਮਲਾਵਰ ਦੀ ਤਸਵੀਰ ਕੀਤੀ ਜਾਰੀ

ਇਸ ਦੌਰਾਨ ਅਫ਼ਗਾਨਿਸਤਾਨ ਦੀਆਂ ਔਰਤਾਂ ਨੇ ਇਸ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਅੱਤਵਾਦੀ ਸਮੂਹ ਦਾ ਵਿਰੋਧ ਕੀਤਾ ਕਿ ਯੁੱਧ ਪ੍ਰਭਾਵਿਤ ਦੇਸ਼ ਵਿਚ ਭਵਿੱਖ ਦੀ ਕਿਸੇ ਵੀ ਸਰਕਾਰ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਕਿਵੇਂ ਕੀਤੀ ਜਾਵੇਗੀ। ਟੋਲੋ ਨਿਊਜ਼ ਅਨੁਸਾਰ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਭਵਿੱਖ ਦੀ ਕਿਸੇ ਵੀ ਸਰਕਾਰ ਵਿਚ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਉਥੇ ਹੀ ਔਰਤਾਂ ਦੇ ਅਧਿਕਾਰਾਂ ਦੇ ਮੁੱਦੇ 'ਤੇ ਕਈ ਭਰੋਸੇ ਦਿੰਦਿਆਂ ਤਾਲਿਬਾਨ ਨੇ ਕਿਹਾ ਸੀ ਕਿ ਉਹ ਔਰਤਾਂ ਨੂੰ ਇਸਲਾਮ ਦੇ ਆਧਾਰ 'ਤੇ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਕਾਬੁਲ ਵਿਚ ਹੋਏ ਪਹਿਲੇ ਪੱਤਰਕਾਰ ਸੰਮੇਲਨ ਵਿਚ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਸੀ ਕਿ ਤਾਲਿਬਾਨ ਔਰਤਾਂ ਨੂੰ ਇਸਲਾਮ ਦੇ ਅਧਾਰ 'ਤੇ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਔਰਤਾਂ ਸਿਹਤ ਖੇਤਰ ਅਤੇ ਹੋਰ ਸੈਕਟਰਾਂ ਵਿਚ ਜਿੱਥੇ ਜ਼ਰੂਰਤ ਹੈ ਕੰਮ ਕਰ ਸਕਦੀਆਂ ਹਨ। ਔਰਤਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਨਿਕਾਰਾਗੁਆ ’ਚ ਮੂਲ ਨਿਵਾਸੀਆਂ ’ਤੇ ਹਮਲਾ, 12 ਨੂੰ ਕੁਹਾੜੀਆਂ ਨਾਲ ਵੱਢ ਕੇ ਦਰਖ਼ਤ ਨਾਲ ਲਟਕਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News