ਹਮਲੇ ਲਈ ਅਫਗਾਨਿਸਤਾਨ ਦੀ ਧਰਤੀ ਦੀ ਨਹੀਂ ਕੀਤੀ ਜਾਵੇਗੀ ਵਰਤੋਂ : ਤਾਲਿਬਾਨ ਨੇਤਾ

Wednesday, Jul 06, 2022 - 09:27 PM (IST)

ਹਮਲੇ ਲਈ ਅਫਗਾਨਿਸਤਾਨ ਦੀ ਧਰਤੀ ਦੀ ਨਹੀਂ ਕੀਤੀ ਜਾਵੇਗੀ ਵਰਤੋਂ : ਤਾਲਿਬਾਨ ਨੇਤਾ

ਇਸਲਾਮਾਬਾਦ-ਤਾਲਿਬਾਨ ਦੇ ਉੱਚ ਚੋਟੀ ਦੇ ਨੇਤਾ ਮੁੱਲਾ ਹੈਬਤੁੱਲ ਅਖੁੰਦਜ਼ਾਦਾ ਨੇ ਬੁੱਧਵਾਰ ਨੂੰ ਕਿਹਾ ਕਿ ਅਗਫਾਨਿਸਤਾਨ ਦੀ ਧਰਤੀ ਦੀ ਵਰਤੋਂ ਹੋਰ ਦੇਸ਼ਾਂ 'ਤੇ ਹਮਲੇ ਲਈ ਨਹੀਂ ਕੀਤੀ ਜਾਵੇਗੀ। ਨਾਲ ਹੀ, ਉਨ੍ਹਾਂ ਨੇ ਅੰਤਰਰਾਸ਼ਟਰੀ ਸਮੂਹ ਤੋਂ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਨਾ ਕਰਨ ਦੀ ਅਪੀਲ ਕੀਤੀ। ਤਾਲਿਬਾਨ ਨੇ ਕਿਹਾ ਕਿ ਉਹ 2020 'ਚ ਅਮਰੀਕਾ ਦੇ ਨਾਲ ਦਸਤਖਤ ਕੀਤੇ ਗਏ ਇਕ ਸਮਝੌਤੇ ਦਾ ਪਾਲਣ ਕਰ ਰਿਹਾ ਹੈ ਜਿਸ 'ਚ ਉਨ੍ਹਾਂ ਅੱਤਵਾਦੀਆਂ ਨਾਲ ਲੜਨ ਦਾ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ : 'ਵਾਰ-ਵਾਰ ਫਾਈਲਟਾਂ 'ਚ ਆ ਰਹੀ ਤਕਨੀਕੀ ਖਰਾਬੀ ਕਾਰਨ DGCA ਨੇ ਸਪਾਈਸਜੈੱਟ ਨੂੰ ਭੇਜਿਆ ਕਾਰਨ ਦੱਸੋ ਨੋਟਿਸ

ਪਿਛਲੇ ਸਾਲ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਤਾਲਿਬਾਨ ਨੇ ਵਾਰ-ਵਾਰ ਕਿਹਾ ਹੈ ਕਿ ਅਫਗਾਨਿਸਤਾਨ ਦੀ ਵਰਤੋਂ ਹੋਰ ਦੇਸ਼ਾਂ 'ਤੇ ਹਮਲੇ ਕਰਨ ਨਹੀਂ ਕੀਤੀ ਜਾਵੇਗੀ। ਅਖੁੰਦਜ਼ਾਦਾ ਨੇ ਈਲ ਉਲ ਅਜਹਾ ਦੀਆਂ ਛੁੱਟੀਆਂ ਤੋਂ ਪਹਿਲਾਂ ਆਪਣੇ ਸੰਬੋਧਨ 'ਚ ਕਿਹਾ ਕਿ ਅਸੀਂ ਆਪਣੇ ਗੁਆਂਢੀਆਂ, ਖੇਤਰ ਅਤੇ ਵਿਸ਼ਵ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਆਪਣੀ ਧਰਤੀ ਦੀ ਵਰਤੋਂ ਕਿਸੇ ਹੋਰ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪਾਉਣ ਲਈ ਨਹੀਂ ਕਰਨ ਦੇਵਾਂਗੇ।

ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਬਣਿਆ ਭਾਰਤ 'ਚ ਗੈਪ ਬ੍ਰਾਂਡ ਦਾ ਅਧਿਕਾਰਤ ਰਿਟੇਲਰ

ਤਾਲਿਬਾਨ ਦੇ ਅਧਿਆਤਮਿਕ ਨੇਤਾ ਅਖੁੰਦਜ਼ਾਦਾ ਨੇ ਈਦ-ਉਲ-ਅਜਹਾ 'ਤੇ ਆਪਣੇ ਸੰਦੇਸ਼ 'ਚ ਕਿਹਾ ਕਿ ਆਪਸੀ ਸੰਪਰਕ ਅਤੇ ਵਚਨਬੱਧਤਾ ਦੇ ਢਾਂਚੇ ਤਹਿਤ ਅਸੀਂ ਅਮਰੀਕਾ ਸਮੇਤ ਵਿਸ਼ਵ ਦੇ ਨਾਲ ਚੰਗਾ, ਆਰਥਿਕ ਅਤੇ ਰਾਜਨੀਤਿਕ ਸਬੰਧ ਚਾਹੁੰਦੇ ਹਾਂ ਅਤੇ ਸਾਡਾ ਮੰਨਣਾ ਹੈ ਕਿ ਇਹ ਸਾਰੇ ਪੱਖਾਂ ਦੇ ਹਿੱਤ 'ਚ ਹੈ। ਜ਼ਿਕਰਯੋਗ ਹੈ ਕਿ ਕਾਬੁਲ 'ਚ ਉਲੇਮਾ ਅਤੇ ਕਲਬਾਇਲੀ ਮੁਖੀਆਂ ਦੀ ਤਿੰਨ ਦਿਨਾਂ ਬੈਠਕ ਬੀਤੇ ਸ਼ਨੀਵਾਰ ਨੂੰ ਖਤਮ ਹੋਈ ਜਿਸ 'ਚ ਤਾਲਿਬਾਨ ਸ਼ਾਸਨ ਲਈ ਸਮਰਥਨ ਮੰਗਿਆ ਗਿਆ ਅਤੇ ਅੰਤਰਰਾਸ਼ਟਰੀ ਸਮੂਹ ਨਾਲ ਦੇਸ਼ ਦੀ ਤਾਲਿਬਾਨ ਨੀਤ ਸਰਕਾਰ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ : ਅਪ੍ਰੈਲ-ਜੂਨ ਦੌਰਾਨ ਬਿਨਾਂ ਰੇਲ ਟਿਕਟ ਯਾਤਰੀਆਂ ਤੋਂ 15.3 ਕਰੋੜ ਰੁਪਏ ਜੁਰਮਾਨਾ ਵਸੂਲਿਆ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News