ਅਫਗਾਨਿਸਤਾਨ ਦੇ ਨਵੇਂ ਸਿੱਖਿਆ ਮੰਤਰੀ ਦਾ ਬਿਆਨ, PhD ਜਾਂ ਮਾਸਟਰ ਡਿਗਰੀ ਨੂੰ ਦੱਸਿਆ 'ਬੇਕਾਰ'
Wednesday, Sep 08, 2021 - 10:23 AM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਨੇ ਆਪਣੀ ਅੰਤਰਿਮ ਸਰਕਾਰ ਦਾ ਐਲਾਨ ਕਰ ਦਿੱਤਾ ਹੈ। ਮੁੱਲਾ ਅਹਿਮਦ ਹਸਨ ਅਖੁੰਦ ਨੂੰ ਅਫਗਾਨਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਨਵੀਂ ਸਰਕਾਰ ਨੇ ਆਉਂਦੇ ਹੀ ਆਪਣੀਆਂ ਨੀਤੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵੇਂ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ PhD ਜਾਂ ਕਿਸੇ ਦੂਜੀ ਮਾਸਟਰ ਡਿਗਰੀ ਦੀ ਕੋਈ ਮਹੱਤਤਾ ਨਹੀਂ ਹੈ।
ਅਫਗਾਨਿਸਤਾਨ ਦੇ ਸਿੱਖਿਆ ਮੰਤਰੀ ਸ਼ੇਖ ਮੌਲਵੀ ਨੂਰੱਲਾਹ ਮੁਨੀਰ ਨੇ ਕਿਹਾ ਹੈ ਕਿ ਅੱਜ ਮੁੱਲਾ ਅਤੇ ਤਾਲਿਬਾਨ ਸਰਕਾਰ ਵਿਚ ਹਨ। ਇਹਨਾਂ ਵਿਚ ਕਿਸੇ ਕੋਲ ਕੋਈ ਡਿਗਰੀ ਨਹੀਂ ਹੈ ਪਰ ਫਿਰ ਵੀ ਇਹ ਸਾਰੇ ਮਹਾਨ ਹਨ। ਅਜਿਹੇ ਵਿਚ ਅੱਜ ਦੇ ਸਮੇਂ ਵਿਚ ਕਿਸੇ ਤਰ੍ਹਾਂ ਦੀ ਪੀ.ਐੱਚ.ਡੀ. ਜਾਂ ਮਾਸਟਰ ਡਿਗਰੀ ਦੀ ਲੋੜ ਨਹੀਂ ਹੈ। ਇੱਥੇ ਦੱਸ ਦਈਏ ਕਿ ਤਾਲਿਬਾਨ ਨੇ ਸੱਤਾ ਵਿਚ ਆਉਂਦੇ ਹੀ ਕਈ ਤਬਦੀਲੀਆਂ ਕੀਤੀਆਂ ਹਨ। ਤਬਦੀਲੀਆਂ ਖਾਸ ਕਰ ਕੇ ਸਿੱਖਿਆ ਦੇ ਖੇਤਰ ਵਿਚ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖਬਰ - ਅਫਗਾਨ ਸ਼ਰਨਾਰਥੀਆਂ ਲਈ ਨਵੇਂ ਕੈਂਪ ਨਹੀਂ ਲਗਾ ਰਿਹਾ ਪਾਕਿਸਤਾਨ : ਗ੍ਰਹਿ ਮੰਤਰੀ
ਕਾਲਜ ਵਿਚ ਮੁੰਡੇ-ਕੁੜੀਆਂ ਵਿਚਕਾਰ ਪਰਦਾ ਲਗਾ ਦਿੱਤਾ ਗਿਆ ਹੈ। ਕਈ ਥਾਵਾਂ 'ਤੇ ਕੁੜੀਆਂ ਨੂੰ ਸਿਰਫ ਬਜ਼ੁਰਗ ਜਾਂ ਅਧਿਆਪਕ ਬੀਬੀਆਂ ਹੀ ਪੜ੍ਹਾ ਰਹੀਆਂ ਹਨ। ਭਾਵੇਂਕਿ ਤਾਲਿਬਾਨ ਨੇ ਆਪਣੀ ਸਰਕਾਰ ਦਾ ਐਲਾਨ ਕਰਦਿਆਂ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਦੇਸ਼ ਵਿਚ ਇਸਲਾਮਿਕ ਅਤੇ ਸ਼ਰੀਆ ਕਾਨੂੰਨ ਦੇ ਤਹਿਤ ਸਿੱਖਿਆ ਨੂੰ ਵਧਾਵਾ ਦਿੱਤਾ ਜਾਵੇਗਾ। ਆਧੁਨਿਕ ਸਿੱਖਿਆ ਨੂੰ ਵੀ ਬਲ ਦਿੱਤਾ ਜਾਵੇਗਾ। ਤਾਲਿਬਾਨ ਨੇ ਦੇਸ਼ ਦੇ ਸਕਾਲਰਾਂ ਨੂੰ ਕਿਸੇ ਤਰ੍ਹਾਂ ਨਾਲ ਨਾ ਘਬਰਾਉਣ ਲਈ ਕਿਹਾ ਹੈ।
ਨੋਟ- ਤਾਲਿਬਾਨ ਦੇ ਨਵੇ ਸਿੱਖਿਆ ਮੰਤਰੀ ਦੇ ਬਿਆਨ 'ਤੇ ਕੁਮੈਂਟ ਕਰ ਦਿਓ ਰਾਏ।