ਅਫਗਾਨਿਸਤਾਨ ਦੇ ਕੁਨਾਰ ''ਚ ਬੰਬ ਧਮਾਕਾ, ਪੰਜ ਜ਼ਖ਼ਮੀ

Sunday, Jun 12, 2022 - 06:20 PM (IST)

ਅਫਗਾਨਿਸਤਾਨ ਦੇ ਕੁਨਾਰ ''ਚ ਬੰਬ ਧਮਾਕਾ, ਪੰਜ ਜ਼ਖ਼ਮੀ

ਕਾਬੁਲ- ਅਫਗਾਨਿਸਤਾਨ ਦੇ ਕੁਨਾਰ ਸੂਬੇ 'ਚ ਐਤਵਾਰ ਨੂੰ ਸੜਕ ਕੱਢੇ ਹੋਏ ਬੰਬ ਧਮਾਕੇ 'ਚ ਸੁਰੱਖਿਆ ਬਲ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਸੂਬਾਈ ਪੁਲਸ ਦੇ ਪ੍ਰਮੁੱਖ ਹੱਕ ਹਕਾਨੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਧਮਾਕਾ ਸੂਬੇ ਦੀ ਰਾਜਧਾਨੀ ਅਸਦਾਬਾਦ 'ਚ ਸਵੇਰ ਵੇਲੇ ਹੋਇਆ ਜਿਸ 'ਚ ਪੰਜ ਜਵਾਨ ਜ਼ਖ਼ਮੀ ਹੋ ਗਏ। 

ਅਫਗਾਨਿਸਤਾਨ 'ਚ ਪਿਛਲੇ 24 ਘੰਟਿਆਂ ਦੇ ਦੌਰਾਨ ਬੰਬ ਧਮਾਕੇ ਦੀ ਇਹ ਪੰਜਵੀਂ ਘਟਨਾ ਹੈ। ਮੀਡੀਆ ਰਿਪੋਰਟਸ ਮੁਤਾਬਕ ਇਕ ਹੋਰ ਘਟਨਾ 'ਚ ਕੁੰਜੁਦ 'ਚ ਐਤਵਾਰ ਸਵੇਰੇ ਹੋਏ ਬੰਬ ਧਾਮਾਕੇ 'ਚ ਤਿੰਨ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੂਲ 'ਚ ਸ਼ਨੀਵਾਰ ਨੂੰ ਇਕ ਮਿੰਨੀ ਬੱਸ 'ਚ ਹੋਏ ਧਮਾਕੇ 'ਚ ਘੱਟੋ-ਘੱਟ ਚਾਰ ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋਏ ਸਨ।


author

Tarsem Singh

Content Editor

Related News