ਓਂਟਾਰੀਓ ਪੁਲਸ ਦੀ ਵੱਡੀ ਕਾਰਵਾਈ, 13 ਮਿਲੀਅਨ ਡਾਲਰ ਦੇ ਨਸ਼ਿਆਂ ਸਣੇ 9 ਗ੍ਰਿਫ਼ਤਾਰ

Thursday, Mar 14, 2024 - 05:41 PM (IST)

ਟੋਰਾਂਟੋ : ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ 13 ਮਿਲੀਅਨ ਡਾਲਰ ਮੁੱਲ ਦੇ ਨਸ਼ੇ ਬਰਾਮਦ ਕੀਤੇ ਅਤੇ 9 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ ਦੋ ਸ਼ੱਕੀ ਨਸ਼ਾ ਤਸਕਰਾਂ ਦੀ ਲਗਾਤਾਰ ਨਿਗਰਾਨੀ ਸਦਕਾ ਇਹ ਸੰਭਵ ਹੋ ਸਕਿਆ। ਮਾਮਲੇ ਨਾਲ ਸਬੰਧਤ ਜਾਂਚਕਰਤਾਵਾਂ ਨੇ ਦੱਸਿਆ ਕਿ ਪ੍ਰੌਜੈਕਟ ਕ੍ਰੇਨੀਅਮ ਅਧੀਨ 2023 ਦੇ ਫਾਲ ਸੀਜ਼ਨ ਵਿਚ ਬੈਰੀ ਜਾਲ ਵਿਛਾਇਆ ਗਿਆ, ਜਿਥੇ ਦੋ ਜਣਿਆਂ ਵੱਲੋਂ ਲਗਾਤਾਰ ਨਸ਼ੀਲੇ ਪਦਾਰਥ ਵੇਚਣ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ। ਪੜਤਾਲ ਅੱਗੇ ਵਧੀ ਤਾਂ ਗਰੇਟਰ ਟੋਰਾਂਟੋ ਏਰੀਆ, ਸਿਮਕੋਅ ਕਾਊਂਟੀ ਅਤੇ ਡਰਹਮ ਰੀਜਨ ਵਿਚ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਬਾਰੇ ਪਤਾ ਲੱਗਾ। ਇਕ ਸਪਲਾਇਰ ਤੋਂ ਨਸ਼ੀਲੇ ਪਦਾਰਥ ਖਰੀਦ ਕੇ ਵੱਖ-ਵੱਖ ਇਲਾਕਿਆਂ ਵਿਚ ਵੇਚੇ ਜਾ ਰਹੇ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-66 ਕਰੋੜ ਦੀ ਚੋਰੀ ਕਰਨ ਵਾਲੇ 'ਲੇਡੀ ਗੈਂਗ' ਦਾ ਪਰਦਾਫਾਸ਼, ਮਾਸਟਰਮਾਈਂਡ ਔਰਤ ਗ੍ਰਿਫ਼ਤਾਰ

6 ਲੱਖ ਡਾਲਰ ਨਕਦ ਅਤੇ 2 ਬੰਦੂਕਾਂ ਵੀ ਬਰਾਮਦ 

ਪੱਕੇ ਸਬੂਤਾਂ ਦੇ ਆਧਾਰ ’ਤੇ ਪੁਲਸ ਨੇ 21 ਜਨਵਰੀ, 2024 ਨੂੰ 16 ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 13 ਮਿਲੀਅਨ ਡਾਲਰ ਮੁੱਲ ਦੇ ਨਸ਼ੇ ਬਰਾਮਦ ਕੀਤੇ। ਛਾਪੇ ਵਾਲੀਆਂ ਥਾਵਾਂ ਵਿਚ ਜਿਥੇ ਟੋਰਾਂਟੋ ਦੇ ਕਈ ਘਰ ਸ਼ਾਮਲ ਸਨ, ਉਥੇ ਹੀ ਗੱਡੀਆਂ ਅਤੇ ਸਟੋਰੇਜ ਲੌਕਰ ਵੀ ਫਰੋਲਿਆ ਗਿਆ। ਨਸ਼ਿਆਂ ਤੋਂ ਇਲਾਵਾ 6 ਲੱਖ ਡਾਲਰ ਨਕਦ ਅਤੇ ਦੋ ਗੈਰਕਾਨੂੰਨੀ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ। ਗ੍ਰਿਫ਼ਤਾਰ ਕੀਤੇ 9 ਜਣਿਆਂ ਕੋਲੋਂ 173 ਕਿਲੋ ਕ੍ਰਿਸਟਲ ਮੇਥਮਫੈਟਾਮਿਨ, 56 ਕਿਲੋ ਕੋਕੀਨ ਅਤੇ ਚਾਰ ਗੱਡੀਆਂ ਪੁਲਸ ਜ਼ਬਤ ਕਰ ਚੁੱਕੀ ਹੈ। ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਕਿਹਾ ਕਿ ਨਸ਼ਾ ਤਿਆਰ ਕਰਨ ਵਾਲੀਆਂ ਲੈਬਜ਼ ਅਤੇ ਇੱਥੇ ਤਿਆਰ ਨਸ਼ੇ ਲੋਕਾਂ ਲਈ ਗੰਭੀਰ ਖਤਰਾ ਪੈਦਾ ਕਰ ਰਹੇ ਸਨ ਅਤੇ ਹੁਣ ਪੁਲਸ ਤਸੱਲੀ ਜ਼ਾਹਰ ਕਰ ਸਕਦੀ ਹੈ ਕਿ ਭਾਰੀ ਮਾਤਰਾ ਵਿਚ ਨਸ਼ਾ ਗਲੀਆਂ ਵਿਚ ਵਿਕਣ ਤੋਂ ਰੋਕ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News