ਬਹਿਰੀਨ ਦੇਸ਼ ਵਿਚ ਹੋਣ ਵਾਲੀ ਵਰਲਡ ਬੋਸੀਆ ਚਲੇਂਜਰ ਚੈਂਪੀਅਨਸ਼ਿਪ ਵਿਚ 7 ਭਾਰਤੀ ਖਿਡਾਰੀ ਭਾਗ ਲੈਣਗੇ
Tuesday, Nov 12, 2024 - 07:52 PM (IST)
ਜੈਤੋ, (ਰਘੂਨੰਦਨ ਪਰਾਸ਼ਰ )- ਬੋਸ਼ੀਆ ਫੈਡਰੇਸ਼ਨ ਆਫ ਇੰਡੀਆ ਵੱਲੋਂ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਪੋਰਟਸ ਕੰਪਲੈਕਸ ਮਨੀ ਮਾਜ਼ਰਾ ਵਿਖੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਬਹਿਰੀਨ ਦੇਸ਼ ਵਿਚ ਜਾਣ ਵਾਲੇ ਬੋਸ਼ੀਆ ਖਿਡਾਰੀਆਂ ਦਾ ਟ੍ਰੇਨਿੰਗ ਕੈਂਪ ਲਗਾਇਆ ਗਿਆ।
ਇਸ ਕੈਂਪ ਵਿਚ ਉਨ੍ਹਾਂ 7 ਖਿਡਾਰੀਆਂ ਨੇ ਹਿੱਸਾ ਲਿਆ ਜੋ ਭਾਰਤ ਵਲੋਂ ਖੇਡਣ ਲਈ ਬਹਿਰੀਨ ਦੇਸ਼ ਵਿਚ ਮਿਤੀ 14 ਤੋਂ 22 ਨਵੰਬਰ 2024 ਤੱਕ ਹੋਣ ਵਾਲੀ ਵਰਲਡ ਬੋਸ਼ੀਆ ਚਲੇਂਜ਼ਰ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਜਾ ਰਹੇ ਹਨ।
ਇਸ ਚੈਂਪੀਅਨਸ਼ਿਪ ਵਿਚ 20 ਦੇਸ਼ਾਂ ਦੇ ਖਿਡਾਰੀ ਭਾਗ ਲੈਣਗੇ। ਇਨ੍ਹਾਂ ਖਿਡਾਰੀਆਂ ਵਿੱਚ ਭਾਰਤ ਦੇ ਅਜਿਆ ਰਾਜ, ਅੰਜਲੀ ਠਾਕੁਰ, ਪੂਜਾ ਗੁਪਤਾ, ਸਚਿਨ ਚਾਮਰੀਆ, ਜਤਿਨ, ਸਰੀਤਾ, ਵਿਯੋਮ ਪਾਹਵਾ ਸ਼ਾਮਿਲ ਹਨ। ਇਨ੍ਹਾਂ ਖਿਡਾਰੀਆਂ ਨੂੰ ਕੋਚ ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ, ਜਸਪ੍ਰੀਤ ਸਿੰਘ ਧਾਲੀਵਾਲ ਅੰਤਰਰਾਸ਼ਟਰੀ ਰੈਫ਼ਰੀ, ਸੁਖਜਿੰਦਰ ਢਿੱਲੋਂ ਨੇ ਕੋਚਿੰਗ ਦਿੱਤੀ। ਇਸ ਮੌਕੇ ਫਿਜੋਥਰੈਪੀ ਡਾਕਟਰ ਨਵਜੋਤ ਸਿੰਘ ਅਤੇ ਡਾਕਟਰ ਲਕਸ਼ੀ ਨੇ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।
ਇਸ ਟ੍ਰੇਨਿੰਗ ਕੈਂਪ ਦੌਰਾਨ ਨਾਡਾ ਟੀਮ ਦੇ ਦੋ ਡਾਕਟਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਖਿਡਾਰੀਆਂ ਨੂੰ ਇੰਟਰਨੈਸ਼ਨਲ ਪੱਧਰ ਤੇ ਜਾਣ ਤੋਂ ਪਹਿਲਾਂ ਜਾਗਰੂਕ ਕੀਤਾ ਅਤੇ ਉਨ੍ਹਾਂ ਦੇ ਸੈਂਪਲ ਲਏ ਗਏ ਅਤੇ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸ਼ਮਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਟਫੀ ਬਰਾੜ, ਡਾਕਟਰ ਰਮਨਦੀਪ ਸਿੰਘ, ਪ੍ਰਮੋਦ ਧੀਰ, ਅਮਨਦੀਪ ਸਿੰਘ, ਜਸਇੰਦਰ ਸਿੰਘ, ਜਸਵਿੰਦਰ ਸਿੰਘ ਜਸ ਧਾਲੀਵਾਲ,ਮਨਪ੍ਰੀਤ ਸੇਖੋਂ ਆਦਿ ਨੇ ਇਸ ਟਰੇਨਿੰਗ ਕੈਂਪ ਨੂੰ ਸਫਰ ਬਣਾਉਣ ਵਾਲੇ ਸਾਰੇ ਕੋਚਾਂ, ਖਿਡਾਰੀਆਂ, ਵਲੰਟੀਅਰਾਂ ਆਦਿ ਦਾ ਧੰਨਵਾਦ ਕੀਤਾ।