ਘਰ ''ਚ ਦਾਖਲ ਹੋ ਕੇ 82 ਸਾਲਾ ਬਜ਼ੁਰਗ ਨਾਲ ਦੋ ਵਾਰ ਟੱਪੀਆਂ ਹੱਦਾਂ, 44 ਸਾਲ ਬਾਅਦ...
Friday, Jan 24, 2025 - 04:07 PM (IST)
ਮੈਲਬੌਰਨ (ਯੂਐੱਨਆਈ) : ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ 44 ਸਾਲ ਪਹਿਲਾਂ ਇੱਕ ਬਜ਼ੁਰਗ ਔਰਤ ਨਾਲ ਕਥਿਤ ਜਬਰ ਜਨਾਹ ਦੇ ਮਾਮਲੇ 'ਚ ਪੁਲਸ ਨੇ ਇੱਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਕਥਿਤ ਤੌਰ 'ਤੇ ਉਸਦੇ ਘਰ 'ਚ ਦਾਖਲ ਹੋ ਕੇ ਉਸ 'ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਆਟੋ ਡਰਾਈਵਰ ਦੀ ਘਿਨੌਣੀ ਕਰਤੂਤ! ਪਹਿਲਾਂ ਔਰਤ ਨਾਲ ਕੀਤੀ ਕੁੱਟਮਾਰ ਤੇ ਫਿਰ ਰੋਲੀ ਪੱਤ
News.com.au ਦੀ ਰਿਪੋਰਟ ਅਨੁਸਾਰ, 82 ਸਾਲਾ ਜੈਸੀ ਗ੍ਰੇਸ ਲੈਡਰ 'ਤੇ ਕਥਿਤ ਹਮਲੇ 1981 ਅਤੇ 1983 'ਚ ਮੈਲਬੌਰਨ 'ਚ ਉਸਦੇ ਘਰ 'ਚ ਹੋਏ ਸਨ। ਵਿਕਟੋਰੀਆ ਪੁਲਸ ਦਾ ਦੋਸ਼ ਹੈ ਕਿ ਪਹਿਲਾ ਹਮਲਾ 22 ਸਤੰਬਰ, 1981 ਨੂੰ ਰਾਤ 10 ਵਜੇ ਦੇ ਕਰੀਬ ਹੋਇਆ ਸੀ, ਜਦੋਂ ਇਕ ਨਕਾਬਪੋਸ਼ ਹਮਲਾਵਰ ਲਾਡਰ ਦੇ ਨਿਊਪੋਰਟ ਦੇ ਘਰ ਵਿਚ ਦਾਖਲ ਹੋ ਗਿਆ। ਇਸ ਦੌਰਾਨ ਉਹ ਆਪਣੇ ਬਿਸਤਰੇ ਉੱਤੇ ਸੁੱਤੀ ਸੀ।
ਰਿਪੋਰਟਾਂ ਦੇ ਅਨੁਸਾਰ, ਪੁਲਸ ਦਾ ਦਾਅਵਾ ਹੈ ਕਿ ਆਦਮੀ ਕੋਲ ਉਸ ਵੇਲੇ ਚਾਕੂ ਸੀ ਤੇ ਉਹ ਬੈੱਡਰੂਮ ਵਿੱਚ ਦਾਖਲ ਹੋਇਆ। ਉਹ ਹਥਿਆਰ ਦੀ ਨੋਕ ਉੱਤੇ ਲੈਡਰ ਨੂੰ ਦੂਜੇ ਕਮਰੇ ਵਿਚ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ 6 ਜੁਲਾਈ, 1983 ਨੂੰ ਰਾਤ 9 ਵਜੇ ਇੱਕ ਹੋਰ ਹਮਲਾ ਹੋਇਆ ਸੀ।
ਵਿਕਟੋਰੀਆ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਉ ਆਦਮੀ ਕਥਿਤ ਤੌਰ 'ਤੇ ਜੈਸੀ ਨੂੰ ਰਸੋਈ ਵਿਚ ਲੈ ਗਿਆ। ਇਸ ਦੌਰਾਨ ਉਹ ਇਹ ਪੱਕਾ ਕਰਨਾ ਚਾਹੁੰਦਾ ਸੀ ਕਿ ਘਰ ਵਿਚ ਕੋਈ ਹੋਰ ਤਾਂ ਨਹੀਂ। ਇਸ ਮਗਰੋਂ ਉਹ ਲੈਡਰ ਨੂੰ ਦੂਜੇ ਕਮਰੇ ਵਿਚ ਲੈ ਗਿਆ ਤੇ ਉਸ ਦਾ ਦੁਬਾਰਾ ਜਿਨਸੀ ਸ਼ੋਸ਼ਣ ਕੀਤਾ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਦੂਜੀ ਘਟਨਾ ਤੋਂ ਬਾਅਦ ਮੁਲਜ਼ਮ ਨੇ ਜੈਸੀ ਨੂੰ ਧਮਕੀ ਦਿੱਤੀ ਕਿ ਉਹ ਪੁਲਸ ਨੂੰ ਫੋਨ ਨਾ ਕਰੇ। ਇਸ ਘਟਨਾ ਤੋਂ ਬਾਅਦ ਜੈਸੀ ਦੀ ਮੌਤ ਹੋ ਗਈ ਤੇ ਉਸ ਨੂੰ ਇਨਸਾਫ ਨਹੀਂ ਮਿਲ ਸਕਿਆ।
ਇਹ ਵੀ ਪੜ੍ਹੋ : ਜ਼ਬਰੀ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਤਹਿਤ ਈਸਾਈ ਜੋੜੇ ਨੂੰ 5 ਸਾਲ ਦੀ ਕੈਦ
14 ਜਨਵਰੀ ਨੂੰ ਉਸਦੇ ਪੋਤੇ ਮੈਲਕਮ ਲਾਡਰ ਦੀ ਅਗਵਾਈ ਵਿੱਚ ਜਾਣਕਾਰੀ ਲਈ ਇੱਕ ਨਵੀਂ ਜਨਤਕ ਅਪੀਲ ਤੋਂ ਬਾਅਦ, ਸ਼ੁੱਕਰਵਾਰ ਸਵੇਰੇ ਹੌਪਰਸ ਕਰਾਸਿੰਗ ਵਿਖੇ ਇੱਕ ਰਿਹਾਇਸ਼ੀ ਪਤੇ ਲਈ ਇੱਕ ਸਰਚ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਪੁਲਸ ਨੇ ਇੱਕ 69 ਸਾਲਾ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਜਿਨਸੀ ਅਪਰਾਧ ਦਸਤੇ ਦੇ ਜਾਸੂਸ ਇੰਸਪੈਕਟਰ ਮਾਰਕ ਬਰਨੇਟ ਨੇ ਕਿਹਾ ਕਿ ਇਹ ਲੈਡਰ ਦੇ ਪਰਿਵਾਰ ਲਈ ਇੱਕ "ਮਹੱਤਵਪੂਰਨ ਦਿਨ" ਸੀ।
ਉਨ੍ਹਾਂ ਕਿਹਾ ਕਿ ਭਾਵੇਂ ਜੈਸੀ ਹੁਣ ਸਾਡੇ ਨਾਲ ਨਹੀਂ ਹੈ, ਇਹ ਉਸਦੇ ਪਰਿਵਾਰ ਲਈ ਇੱਕ ਯਾਦਗਾਰੀ ਦਿਨ ਹੈ ਅਤੇ ਖਾਸ ਕਰਕੇ, ਉਸਦੇ ਪੋਤੇ, ਮੈਲਕਮ ਲਈ, ਜਿਸਨੇ ਆਪਣੀ ਪਿਆਰੀ ਜੈਸੀ ਲਈ ਲਗਭਗ 44 ਸਾਲਾਂ ਤੋਂ ਇਨਸਾਫ਼ ਲਈ ਬਹੁਤ ਲੰਮਾ ਅਤੇ ਸਖ਼ਤ ਸੰਘਰਸ਼ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8