ਪੈਰਿਸ ''ਚ 67 ਹਜ਼ਾਰ ਲੋਕਾਂ ਨੇ ਪਾਈ ਕੋਰੋਨਾ ਨੂੰ ਮਾਤ, ਘੱਟ ਹੋਏ ਨਵੇਂ ਮਾਮਲੇ

Saturday, May 30, 2020 - 07:21 AM (IST)

ਪੈਰਿਸ ''ਚ 67 ਹਜ਼ਾਰ ਲੋਕਾਂ ਨੇ ਪਾਈ ਕੋਰੋਨਾ ਨੂੰ ਮਾਤ, ਘੱਟ ਹੋਏ ਨਵੇਂ ਮਾਮਲੇ

ਪੈਰਿਸ- ਫਰਾਂਸ ਵਿਚ ਕੋਰੋਨਾ ਵਾਇਰਸ ਕਾਰਨ 52 ਹੋਰ ਮੌਤਾਂ ਹੋਣ ਨਾਲ ਇੱਥੇ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 28,714 ਹੋ ਗਿਆ ਹੈ। ਸਿਹਤ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲੇ ਨੇ ਪ੍ਰੈੱਸ ਰਲੀਜ਼ ਵਿਚ ਦੱਸਿਆ ਕਿ ਹੁਣ ਤੱਕ 1,01,390 ਲੋਕ ਹਸਪਤਾਲ ਵਿਚ ਭਰਤੀ ਹੋਏ, ਜਿਨ੍ਹਾਂ ਵਿਚੋਂ 67,803 ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਹੁਣ ਤੱਕ 28,714 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਹੋਰ 14,695 ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ, ਜਿਨ੍ਹਾਂ ਵਿਚੋਂ 255 ਮਰੀਜ਼ ਪਿਛਲੇ 24 ਘੰਟਿਆਂ ਵਿਚ ਭਰਤੀ ਹੋਏ ਹਨ। ਇਸ ਦੌਰਾਨ 29 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ  ਆਈ. ਸੀ. ਯੂ. ਵਿਚ ਕੁੱਲ 1,361 ਮਰੀਜ਼ ਭਰਤੀ ਹਨ।

ਜ਼ਿਕਰਯੋਗ ਹੈ ਕਿ ਫਰਾਂਸ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਕਾਫੀ ਘੱਟ ਹੋ ਗਈ ਹੈ। ਮਲੇਰੀਆ ਦੀ ਦਵਾਈ ਹਾਈਡ੍ਰੋਕਸੀ ਫਰਾਂਸ ਵਿਚ ਬੈਨ ਕੀਤੀ ਗਈ ਹੈ। ਫਰਾਂਸ ਸਰਕਾਰ ਨੇ ਕਿਹਾ ਕਿ ਉਹ ਮਲੇਰੀਆ ਦੀ ਦਵਾਈ ਦੀ ਵਰਤੋਂ ਕੋਰੋਨਾ ਮਰੀਜ਼ਾਂ 'ਤੇ ਨਹੀਂ ਕਰਨਗੇ। ਹਾਲਾਂਕਿ ਭਾਰਤ ਦੇ ਉੱਚ ਮਾਹਰਾਂ ਦਾ ਕਹਿਣਾ ਹੈ ਕਿ ਇਸ ਦਵਾਈ ਦਾ ਕੋਈ ਨੁਕਸਾਨ ਨਹੀਂ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹ ਦਵਾਈ ਖਾਧੀ ਹੈ। 


author

Lalita Mam

Content Editor

Related News