ਸਿੰਗਾਪੁਰ ਹਵਾਈ ਅੱਡੇ ’ਤੇ ਭਾਰਤੀ ਤੋਂ ਮਿਲੇ 58 ਕੱਛੂ

Saturday, Aug 31, 2024 - 04:53 PM (IST)

ਸਿੰਗਾਪੁਰ ਹਵਾਈ ਅੱਡੇ ’ਤੇ ਭਾਰਤੀ ਤੋਂ ਮਿਲੇ 58 ਕੱਛੂ

ਸਿੰਗਾਪੁਰ (ਭਾਸ਼ਾ) - ਸਿੰਗਾਪੁਰ ’ਚ ਚਾਂਗੀ ਹਵਾਈ ਅੱਡੇ ’ਤੇ ਇਕ ਭਾਰਤੀ ਨਾਗਰਿਕ ਕੋਲੋਂ 50 ਤੋਂ ਵੱਧ ਕੱਛੂ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਅਬਦੁਲ ਜਾਫਰ ਹਾਜ਼ੀ ਅਲੀ (40) ਭਾਰਤ ਤੋਂ ਜਕਾਰਤਾ ਜਾ ਰਿਹਾ ਸੀ, ਜਦੋਂ ਉਹ ਵੀਰਵਾਰ ਸਵੇਰੇ ਇੱਥੇ ਪਹੁੰਚਿਆ ਤਾਂ ਅਧਿਕਾਰੀਆਂ ਨੂੰ ਉਸ ਦੇ ਨਿੱਜੀ ਸਾਮਾਨ ’ਚੋਂ 58 ਕੱਛੂ ਮਿਲੇ। ਉਸ ’ਤੇ ਸਿੰਗਾਪੁਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਕੱਛੂ ਲਿਆਉਣ ਦਾ ਦੋਸ਼ ਹੈ। 

ਅਦਾਲਤ ਨੇ ਸ਼ੁੱਕਰਵਾਰ ਨੂੰ ਅਲੀ 'ਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ (ਆਯਾਤ ਅਤੇ ਨਿਰਯਾਤ) ਐਕਟ ਦੇ ਤਹਿਤ ਗੈਰ-ਕਾਨੂੰਨੀ ਤੌਰ 'ਤੇ ਜਾਨਵਰਾਂ ਨੂੰ ਸਿੰਗਾਪੁਰ ਵਿੱਚ ਲਿਆਉਣ ਦਾ ਦੋਸ਼ ਲਗਾਇਆ। ਐਕਟ ਦੇ ਤਹਿਤ ਇਹ ਇੱਕ ਅਪਰਾਧ ਹੈ। ਉਸ 'ਤੇ ਸਿੰਗਾਪੁਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਕੱਛੂ ਲਿਆਉਣ ਦਾ ਦੋਸ਼ ਹੈ। ਖਬਰਾਂ ਮੁਤਾਬਕ ਅਲੀ ਦੇ ਮਾਮਲੇ ਦੀ ਸੁਣਵਾਈ 20 ਸਤੰਬਰ ਨੂੰ ਫਿਰ ਤੋਂ ਅਦਾਲਤ 'ਚ ਹੋਵੇਗੀ।


author

Harinder Kaur

Content Editor

Related News