ਪਾਕਿਸਤਾਨ ''ਚ ਭਾਰੀ ਮੀਂਹ ਕਾਰਨ 58 ਲੋਕਾਂ ਦੀ ਮੌਤ

08/10/2020 1:04:36 AM

ਇਸਲਾਮਾਬਾਦ - ਪਾਕਿਸਤਾਨ 'ਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਘੱਟ ਤੋਂ ਘੱਟ 58 ਲੋਕਾਂ ਦੀ ਜਾਨ ਚੱਲੀ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਕਿਹਾ ਕਿ ਮੀਂਹ ਕਾਰਨ ਆਏ ਹੜ੍ਹ ਨਾਲ ਖੈਬਰ ਪਖ਼ਤੂਨਖਵਾ ਸੂਬਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਜਿੱਥੇ 19 ਲੋਕਾਂ ਦੀ ਮੌਤ ਹੋ ਗਈ। ਐੱਨ.ਡੀ.ਐੱਮ.ਏ. ਦੇ ਅਨੁਸਾਰ ਸਿੰਧ 'ਚ 12 ਹੋਰ ਲੋਕਾਂ ਦੀ ਮੌਤ ਹੋ ਗਈ। ਅਥਾਰਟੀ ਦੇ ਅਨੁਸਾਰ ਗਿਲਗਿਤ ਬਾਲਟਿਸਤਾਨ 'ਚ 10, ਪੰਜਾਬ 'ਚ 8, ਬਲੂਚਿਸਤਾਨ 'ਚ 8 ਅਤੇ ਪਾਕਿਸਤਾਨ ਦੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ  'ਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਐੱਨ.ਡੀ.ਐੱਮ.ਏ. ਦੇ ਅਨੁਸਾਰ 15 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੇਸ਼ਭਰ 'ਚ ਮੀਂਹ ਅਤੇ ਹੜ੍ਹ  ਕਾਰਨ 158 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 128 ਮਕਾਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪਾਕਿਸਤਾਨ  ਦੇ ਸਿੰਧ ਸੂਬੇ 'ਚ ਫੌਜ ਰਾਹਤ ਅਤੇ ਬਚਾਅ ਕੰਮ ਕਰ ਰਹੀ ਹੈ। ਫੌਜ ਨੇ ਕਿਹਾ ਕਿ ਦਾਦੂ ਜ਼ਿਲ੍ਹੇ 'ਚ ਬਚਾਅ ਮੁਹਿੰਮ ਚਲਾਇਆ ਗਿਆ ਜਿੱਥੇ 20 ਪਿੰਡ ਪਾਣੀ ਵਿਚ ਡੁੱਬ ਗਏ ਹਨ। ਐੱਨ.ਡੀ.ਐੱਮ.ਏ. ਨੇ ਬਲੂਚਿਸਤਾਨ  ਦੇ ਕਈ ਖੇਤਰਾਂ 'ਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ ਦੀ ਜਾਣਕਾਰੀ ਦਿੱਤੀ। ਫੌਜ ਕਈ ਖੇਤਰਾਂ 'ਚ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਭੋਜਨ ਅਤੇ ਡਾਕਟਰੀ ਸਹਾਇਤਾ ਉਪਲੱਬਧ ਕਰਾਉਣ ਦਾ ਕੰਮ ਕਰ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫ਼ਤੇ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।


Inder Prajapati

Content Editor

Related News