ਚੀਨ ’ਚ ਮੈਡੀਕਲ ਕੇਅਰ ਸੈਂਟਰ ’ਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ

Saturday, Jan 08, 2022 - 09:33 AM (IST)

ਚੀਨ ’ਚ ਮੈਡੀਕਲ ਕੇਅਰ ਸੈਂਟਰ ’ਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ

ਬੀਜਿੰਗ (ਵਾਰਤਾ) : ਚੀਨ ਦੇ ਹੁਨਾਨ ਸੂਬੇ ਵਿਚ ਸ਼ਨੀਵਾਰ ਤੜਕੇ ਇਕ ਮੈਡੀਕਲ ਕੇਅਰ ਸੈਂਟਰ ਵਿਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਵਿਭਾਗ ਨੇ ਦੱਸਿਆ ਕਿ ਹੇਂਗਯਾਂਗ ਦੇ ਸ਼ਿਗੂ ਜ਼ਿਲ੍ਹੇ ਵਿਚ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ

ਹਾਦਸੇ ਦੇ ਸਮੇਂ ਸੈਂਟਰ ਵਿਚ 19 ਲੋਕ ਸਨ। ਉਨ੍ਹਾਂ ਦੱਸਿਆ ਕਿ 5 ਲੋਕਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਗਿਆ ਅਤੇ 14 ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਸੀ, ਜਿਨ੍ਹਾਂ ਵਿਚੋਂ 5 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰੂਸ ’ਚ ਰੇਪ ਦੇ ਦੋਸ਼ੀਆਂ ਲਈ ਬਣੇਗਾ ਸਖ਼ਤ ਕਾਨੂੰਨ, ਆਰਕਟਿਕ ਦੀਆਂ ਠੰਡੀਆਂ ਤੇ ਵਿਰਾਨ ਜੇਲ੍ਹਾਂ ’ਚ ਕੱਟੇਗੀ ਜ਼ਿੰਦਗੀ


author

cherry

Content Editor

Related News