ਤੁਰਕੀ : ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ ਤੇ 6 ਜ਼ਖਮੀ

07/15/2019 8:06:49 AM

ਅੰਕਾਰਾ— ਤੁਰਕੀ ਦੇ ਸੂਬੇ ਗਿਰੇਸਨ 'ਚ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖਮੀ ਹੋ ਗਏ। ਮੀਡੀਆ ਮੁਤਾਬਕ ਐਤਵਾਰ ਨੂੰ ਇਕ ਮਿੰਨੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇਹ ਬੱਸ ਐਸਪਾਈ ਜ਼ਿਲੇ ਦੇ ਏਰਿਸਕ ਪਿੰਡ 'ਚ ਸੜਕ ਤੋਂ ਉੱਤਰ ਕੇ ਇਕ ਨਾਲੇ 'ਚ ਡਿੱਗ ਗਈ। 

ਸਥਾਨਕ ਐਮਰਜੈਂਸੀ ਅਤੇ ਰਾਹਤ ਕਰਮਚਾਰੀ ਮੌਕੇ 'ਤੇ ਪੁੱਜ ਗਏ ਹਨ ਅਤੇ ਉਹ ਇਕ ਲਾਪਤਾ ਹੋਏ ਬੱਚੇ ਦੀ ਭਾਲ ਕਰ ਰਹੇ ਹਨ। ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗਾ। ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਹੈ, ਉਨ੍ਹਾਂ ਦੀ ਤਾਜਾ ਸਥਿਤੀ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ।


Related News