ਚੀਨ: ਸਿਹਤ ਕੇਂਦਰ ''ਚ ਅੱਗ ਲੱਗਣ ਨਾਲ 5 ਮਰੇ

Wednesday, Oct 09, 2019 - 06:23 PM (IST)

ਚੀਨ: ਸਿਹਤ ਕੇਂਦਰ ''ਚ ਅੱਗ ਲੱਗਣ ਨਾਲ 5 ਮਰੇ

ਬੀਜਿੰਗ— ਚੀਨ ਦੇ ਅਨਹੋਈ ਸੂਬੇ ਦੇ ਇਕ ਸਿਹਤ ਕੇਂਦਰ 'ਚ ਬੁੱਧਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਪਿੱਛੋਂ ਮੌਕੇ ਤੋਂ 5 ਲਾਸ਼ਾਂ ਬਰਾਮਦ ਹੋਈਆਂ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਗ ਰਾਤ ਕਰੀਬ 2 ਵਜੇ ਲੱਗੀ ਸੀ। ਅਜੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ।


author

Baljit Singh

Content Editor

Related News