18 ਵਾਰ ਗਰਭਪਾਤ ਸਹਿਣ ਤੋਂ ਬਾਅਦ 49 ਸਾਲ ਦੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ

Monday, Oct 23, 2017 - 12:39 PM (IST)

18 ਵਾਰ ਗਰਭਪਾਤ ਸਹਿਣ ਤੋਂ ਬਾਅਦ 49 ਸਾਲ ਦੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ

ਲੰਡਨ,(ਬਿਊਰੋ)— 49 ਸਾਲ ਦੀ ਇਕ ਮਹਿਲਾ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਉਹ ਆਖ਼ਿਰਕਾਰ ਮਾਂ ਬੰਨ ਗਈ। ਆਪਣੇ ਬੇਟੇ ਨਾਲ ਘੁੰਮਣ ਵਾਲੀ ਇਸ ਮਹਿਲਾ ਨੂੰ ਦੇਖ ਕੇ ਹਰ ਕੋਈ ਉਸ ਨੂੰ ਬੱਚੇ ਦੀ ਨਾਨੀ ਜਾਂ ਦਾਦੀ ਮਨ ਲੈਂਦਾ ਹੈ ਪਰ ਇਸ ਗੱਲ ਦਾ ਮਹਿਲਾ ਨੂੰ ਬੁਰਾ ਨਹੀਂ ਲੱਗਦਾ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਜੀਵਨ 'ਚ ਇਹ ਪਲ ਕਾਫ਼ੀ ਸੰਘਰਸ਼ਾਂ ਤੋਂ ਬਾਅਦ ਆਇਆ ਹੈ। ਇੰਗਲੈਂਡ ਦੇ ਇਕ ਕਸਬੇ ਵਿਚ ਰਹਿਣ ਵਾਲੇ ਲੁਇਸ ਵਾਰਨਫਰਡ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸ ਉਮਰ 'ਚ ਮਾਂ ਬਨਣਾ ਲੋਕਾਂ ਲਈ ਅਜੀਬ ਹੋ ਸਕਦਾ ਹੈ ਪਰ ਇਸ ਪਲ ਲਈ ਉਨ੍ਹਾਂ ਨੇ 16 ਸਾਲ ਦਾ ਲੰਬਾ ਦਰਦ ਭਰਿਆ ਸਫਰ ਤੈਅ ਕੀਤਾ ਹੈ। ਵਿਆਹ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਲੁਇਸ ਕੁਦਰਤੀ ਰੂਪ ਤੋਂ ਮਾਂ ਨਹੀਂ ਬੰਨ ਸਕਦੀ। ਇਸ ਚਲਦੇ ਉਨ੍ਹਾਂ ਨੇ ਆਰਟੀਫਿਸ਼ਿਲ ਤਰੀਕੇ ਨਾਲ ਮਾਂ ਬਨਣ ਲਈ ਟਰੀਟਮੈਂਟ ਸ਼ੁਰੂ ਕੀਤਾ ਪਰ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਮਾਂ ਬਨਣ 'ਚ ਅਸਫਲ ਰਹੀ। 16 ਸਾਲ 'ਚ 18 ਵਾਰ ਉਨ੍ਹਾਂ ਨੂੰ ਗਰਭਪਾਤ ਦੇ ਦਰਦ ਤੋਂ ਗੁਜਰਨਾ ਪਿਆ। ਇਸ ਦੌਰਾਨ ਲੁਇਸ ਅਤੇ ਉਸ ਦੇ ਪਤੀ ਮਾਰਕ ਨੇ ਕਰੀਬ 79 ਲੱਖ ਰੁਪਏ ਟਰੀਟਮੈਂਟ ਉੱਤੇ ਖਰਚ ਕਰ ਦਿੱਤੇ ਸਨ ਪਰ ਲੁਇਸ ਨੇ ਇਨ੍ਹਾਂ ਸਾਲਾਂ 'ਚ ਕਦੇ ਵੀ ਹਿੰਮਤ ਨਹੀਂ ਹਾਰੀ ਅਤੇ ਮੈਡੀਕਲ ਟਰੀਟਮੈਂਟ ਦਾ ਦਰਦ ਬਰਦਾਸ਼ਤ ਕਰਦੇ ਹੋਏ ਉਹ ਮਾਂ ਬਨਣ ਦੀ ਕੋਸ਼ਿਸ਼ ਕਰਦੀ ਰਹੀ। ਆਖ਼ਿਰਕਾਰ ਉਨ੍ਹਾਂ ਦੀ ਲੰਬੀ ਕੋਸ਼ਿਸ਼ ਸਫਲ ਹੋਈ ਅਤੇ ਲੁਇਸ ਨੇ ਵਿਲਿਅਮ ਨੂੰ ਜਨਮ ਦਿੱਤਾ। ਲੁਇਸ ਕਹਿੰਦੀ ਹੈ ਵਿਲਿਅਮ ਸਾਡੀ ਦੁਨੀਆ ਹੈ। ਮੇਰੇ ਜੀਵਨ 'ਚ ਅਜਿਹਾ ਵਕਤ ਵੀ ਆਇਆ ਜਦੋਂ ਮੈਂ ਸੋਚ ਲਿਆ ਸੀ ਕਿ ਮੈਂ ਕਦੀ ਮਾਂ ਨਹੀਂ ਬੰਨ ਪਾਵਾਂਗੀ ਪਰ ਆਖ਼ਿਰਕਾਰ ਸਾਡੇ ਸਪਨੇ ਸੱਚ ਹੋ ਗਏ। ਮੈਂ ਇਸ ਤੋਂ ਜ਼ਿਆਦਾ ਖੁਸ਼ ਕਦੇ ਨਹੀਂ ਰਹੀ। ਉਸ ਨੇ ਕਿਹਾ, ਮੇਰਾ ਪਰਿਵਾਰ ਵੀ ਹੁਣ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ। ਸਿਰਫ ਪਿਆਰ ਹੀ ਜ਼ਿੰਦਗੀ 'ਚ ਮਹੱਤਵ ਰੱਖਦਾ ਹੈ। ਅਜੋਕੇ ਸਮੇਂ ਜਿਨ੍ਹਾਂ ਔਰਤਾਂ ਨੂੰ ਮਾਂ ਬਨਣ 'ਚ ਮੁਸ਼ਕਲਾਂ ਆਉਂਦੀਆਂ ਹਨ ਉਨ੍ਹਾਂ ਕੋਲ ਕਈ ਸਾਰੇ ਵਿਕਲਪ ਹਨ। ਇਹ ਬਹੁਤ ਚੰਗੀ ਗੱਲ ਹੈ। ਲੁਇਸ ਦੇ ਪਤੀ ਮਾਰਕ ਕਹਿੰਦੇ ਹਨ ਕਿ ਇਨ੍ਹੇ ਸਾਲਾਂ ਤੱਕ ਰਹਿਣ ਤੋਂ ਬਾਅਦ ਇਹ ਖੁਸ਼ੀ ਮਿਲਣਾ ਸਹੀ 'ਚ ਕਾਫ਼ੀ ਸੁਖ ਭਰੀ ਹੈ। ਉਨ੍ਹਾਂ ਨੇ ਕਿਹਾ, ਹੁਣ ਅਸੀਂ ਉਹ ਪਰਿਵਾਰ ਹਾਂ ਜੋ ਲੁਇਸ ਹਮੇਸ਼ਾ ਤੋਂ ਚਾਹੁੰਦੀ ਸੀ ।


Related News