ਅਫਗਾਨਿਸਤਾਨ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ''ਚ 36 ਲੋਕਾਂ ਦੀ ਮੌਤ, 40 ਜ਼ਖਮੀ
Wednesday, Feb 26, 2025 - 05:39 PM (IST)

ਕਾਬੁਲ (ਯੂ.ਐੱਨ.ਆਈ.) : ਰਾਸ਼ਟਰੀ ਆਫ਼ਤ ਅਥਾਰਟੀ ਦੇ ਬੁਲਾਰੇ ਮੁੱਲਾ ਜਨਾਨ ਸਾਇਕ ਨੇ ਬੁੱਧਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਭਰ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਹੋਰ ਜ਼ਖਮੀ ਹੋ ਗਏ ਹਨ।
ਸਿਗਰਟ ਤੋਂ ਕਿਤੇ ਵੱਧ ਖਤਰਨਾਕ ਹੈ Vaping! ਪਹਿਲੀ ਵਾਰ ਹੋਏ ਅਧਿਐਨ 'ਚ ਡਰਾਉਣੇ ਖੁਲਾਸੇ
ਅਧਿਕਾਰੀ ਨੇ ਕਿਹਾ ਕਿ ਆਫ਼ਤ ਕਾਰਨ 300 ਤੋਂ ਵੱਧ ਰਿਹਾਇਸ਼ੀ ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਤਬਾਹ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਚਾਨਕ ਹੜ੍ਹਾਂ ਨੇ ਸੈਂਕੜੇ ਏਕੜ ਖੇਤੀਬਾੜੀ ਜ਼ਮੀਨ ਨੂੰ ਵੀ ਵਹਾ ਦਿੱਤਾ ਹੈ। ਅਚਾਨਕ ਹੜ੍ਹਾਂ ਕਾਰਨ ਗੰਭੀਰ ਜਾਨੀ ਅਤੇ ਨੁਕਸਾਨ ਪੱਛਮੀ ਫਰਾਹ ਸੂਬੇ ਅਤੇ ਇਸਦੇ ਨਾਲ ਲੱਗਦੇ ਸੂਬਿਆਂ ਕੰਧਾਰ ਅਤੇ ਹੇਲਮੰਡ 'ਚ ਹੋਇਆ ਹੈ।
ਜਬਰ ਜਨਾਹ ਦੇ ਦੋਸ਼ 'ਚ ਛੋਟੇ ਭਰਾ ਨੂੰ ਹੋਈ 20 ਸਾਲ ਕੈਦ, ਬਦਲਾ ਲੈਣ ਲਈ ਵੱਡੇ ਭਰਾ ਨੇ...
ਰਾਜਧਾਨੀ ਕਾਬੁਲ ਸਮੇਤ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੋਮਵਾਰ ਤੋਂ ਭਾਰੀ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਦੇਸ਼ ਦੇ ਮੌਸਮ ਵਿਭਾਗ ਨੇ 34 ਵਿੱਚੋਂ 32 ਸੂਬਿਆਂ ਵਿੱਚ ਬਰਫ਼ਬਾਰੀ ਅਤੇ ਰੁਕ-ਰੁਕ ਕੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8