35 ਮਿਸ਼ਨਰੀ ਗੀਤਾਂ ਨਾਲ ਮੁੜ ਰੁਬਰੂ ਹੋਵੇਗਾ ਗੋਲਡ ਮੈਡਲਿਸਟ ਗੀਤਕਾਰ ਮਾਹਣੀ ਫਗਵਾੜੇ ਵਾਲਾ
Tuesday, Jan 21, 2025 - 04:37 PM (IST)
ਰੋਮ (ਦਲਵੀਰ ਕੈਂਥ)- ਸਤਿਗੁਰੂ ਰਵਿਦਾਸ ਮਹਾਰਾਜ ਜੀਓ ਨਾਮ ਲੇਵਾ ਸੰਗਤਾਂ ਲਈ ਘਟੀ ਅਹਿਮ ਘਟਨਾ "ਵਿਆਨਾ ਕਾਂਡ", ਜਿਸ ਵਿੱਚ ਕੌਮ ਦੇ ਮਹਾਨ ਪ੍ਰਚਾਰਕ 108 ਅਮਰ ਸ਼ਹੀਦ ਸੰਤ ਰਾਮਾਨੰਦ ਜੀਓ ਨੂੰ ਮਿਸ਼ਨ ਦਾ ਝੰਡਾ ਦੁਨੀਆ ਭਰ ਵਿੱਚ ਬੁਲੰਦ ਕਰਨ ਲਈ ਯੂਰਪ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਵਿਆਨਾ (ਅਸਟਰੀਆ) ਵਿੱਚ ਕੁਝ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ। ਇਸ ਘਟਨਾ ਨੇ ਜਿੱਥੇ ਸਮਾਜ ਅੰਦਰ ਵੱਡਾ ਬਦਲਾਵ ਕਰ ਦਿੱਤਾ ਉੱਥੇ ਹੀ ਇਟਲੀ ਰਹਿੰਦੇ ਕਲਮ ਦੇ ਧਨੀ ਨਾਮੀ ਗੀਤਕਾਰ ਜਗਦੀਪ ਕੁਮਾਰ ਉਰਫ਼ ਮਾਹਣੀ ਫਗਵਾਲੇ ਸਪੁੱਤਰ ਠੇਕੇਦਾਰ ਮਹਿੰਦਰ ਸਿੰਘ/ਰਾਜ ਰਾਣੀ ਵਾਸੀ ਫਗਵਾੜਾ ਨੂੰ ਇਸ ਘਟਨਾ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਤੇ ਇਸ ਗੀਤਕਾਰ ਨੇ ਸੰਤਾਂ ਦੀ ਯਾਦ ਵਿੱਚ ਲਿਖ ਦਿੱਤਾ ਗੀਤ "ਦੋ ਹੰਸਾਂ ਦੇ ਜੋੜੇ ਵਿੱਚੋਂ ਇੱਕ ਹੰਸ ਉਡਾਰੀ ਮਾਰ ਗਿਆ" ਜਿਸ ਨੂੰ ਸੰਗਤਾਂ ਨੇ ਮਣਾਮੂੰਹੀ ਪਿਆਰ ਦਿੱਤਾ।
ਇਸ ਗੀਤ ਤੋਂ ਬਾਅਦ ਮਾਹਣੀ ਫਗਵਾੜੇ ਵਾਲੇ ਨੇ ਕਦੀਂ ਪਿੱਛੇ ਮੁੜ ਨਹੀਂ ਦੇਖਿਆ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾਂ ਵਿੱਚ 400 ਤੋਂ ਉਪੱਰ ਗੀਤ ਲਿਖੇ ਤੇ ਪ੍ਰਸਿੱਧ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਕਰਵਾ ਸੰਗਤ ਦੀ ਸੇਵਾ ਵਿੱਚ ਹਾਜ਼ਰ ਕੀਤੇ। ਮਾਹਣੀ ਨੇ ਆਪਣੀ ਜ਼ਿੰਦਗੀ ਦਾ ਮਕਸਦ ਹੀ ਬਣਾ ਲਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨਾ ਤੇ ਉਹ ਹਰ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਪ੍ਰਕਾਸ਼ ਪੁਰਬ ਮੌਕੇ ਦਰਜਨਾਂ ਗੀਤ ਸੰਗਤ ਦੇ ਸਨਮੁੱਖ ਕਰਦਾ ਹੈ। ਪਿਛਲੇ ਸਾਲ ਉਸ ਨੇ 42 ਮਿਸ਼ਨਰੀ ਗੀਤਾਂ ਨੇ ਸੰਗਤ ਵਿੱਚ ਭਰਵੀਂ ਹਾਜ਼ਰੀ ਲੁਆਈ ਜਿਸ ਵਿੱਚ ਕਈ ਗੀਤ ਬਹੁਤ ਹੀ ਜ਼ਿਆਦਾ ਮਕਬੂਲ ਹੋਏ, ਜਿਹਨਾਂ ਵਿੱਚ "ਗੁਰੂ ਰਵਿਦਾਸ ਤੇ ਬਾਬਾ ਨਾਨਕ , ਸਾਡੀ ਜਿੰਦਗੀ ਸਵਰਗ ਬਣਾ ਦਿੱਤੀ, ਸਾਡਾ ਲੱਖ-ਲੱਖ ਹੈ ਪ੍ਰਣਾਮ ਅੰਮ੍ਰਿਤਬਾਣੀ ਨੂੰ, ਵਾਰਿਸ ਗੁਰੂ ਰਵਿਦਾਸ ਦੇ, ਤੱਤੀਆਂ ਤਸੀਰਾਂ, ਬਾਬਾ ਸਾਹਿਬ ਸਿੰਕਦਰ ਨੇ, ਇੱਕੋ ਰੂਪ ਬਾਬਾ,ਤੇ ਹੋਕਾ ਗੁਰਬਾਣੀ ਦਾ ਆਦਿ ਵਿਸ਼ੇਸ਼ ਹਨ।
ਪੜ੍ਹੋ ਇਹ ਅਹਿਮ ਖ਼ਬਰ- Trump ਦੇ ਸਹੁੰ ਚੁੱਕ ਸਮਾਗਮ 'ਚ ਛਾਏ ਰਹੇ ਵਿਦੇਸ਼ ਮੰਤਰੀ Jaishankar (ਤਸਵੀਰਾਂ)
ਇਸ ਵਾਰ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਮੌਕੇ ਮਾਹਣੀ ਫਗਵਾੜੇ ਵਾਲਾ ਆਪਣੇ 3 ਦਰਜਨ ਮਿਸ਼ਨਰੀ ਗੀਤਾਂ ਨਾਲ ਸੰਗਤ ਦੀ ਕਚਿਹਰੀ ਵਿੱਚ ਹਾਜ਼ਰ ਹੋ ਰਿਹਾ ਹੈ ਜਿਹਨਾਂ ਨੂੰ ਵਿਸ਼ਵ ਪ੍ਰਸਿੱਧ ਗਾਇਕ ਬਾਬਾ ਗੁਲਾਬ ਸਿੰਘ, ਮਾਸ਼ਾ ਅਲੀ, ਬਲਰਾਜ, ਲਹਿੰਬਰ ਹੁਸੈਨਪੁਰੀ,ਰਣਜੀਤ ਰਾਣਾ, ਸੰਦੀਪ ਲੋਈ, ਸਾਂਝ ਸ਼ੰਮੀ, ਬਕਸ਼ੀ ਬਿੱਲਾ, ਜੈਸਮੀਨ, ਸਾਈ ਨੂਰ, ਜੌਨੀ ਮਹੇ, ਲਵਦੀਪ,ਜਸ਼ਨ ਕਲਸੀ, ਨਾਜ਼, ਭਾਈ ਪਵਨ ਸਿੰਘ ਜਲੰਧਰ ਵਾਲੇ, ਆਰ ਜੋਗੀ, ਹਰਫ਼ ਜੋਤ, ਲਾਲੀ ਖਹਿਰਾ, ਪੰਮਾ ਸੁੰਨੜ ਆਦਿ ਤੇ ਹੋਰ ਵੀ ਅਨੇਕਾਂ ਗਾਇਕਾਂ ਨੇ ਆਪਣੀ ਮਾਧੁਰ ਤੇ ਬੁਲੰਦ ਆਵਾਜ਼ 'ਚ ਗਾਇਆ ਹੈ। ਮਿਸ਼ਨਰੀ ਗੀਤ ਲਿਖਣ ਲਈ ਮਾਹਣੀ ਫਗਵਾੜਾ ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।