ਵੱਡੀ ਖ਼ਬਰ : ਪਾਕਿਸਤਾਨ ''ਚ ਭਿਆਨਕ ਸੜਕ ਹਾਦਸਾ, 30 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Monday, Jul 19, 2021 - 06:29 PM (IST)

ਵੱਡੀ ਖ਼ਬਰ : ਪਾਕਿਸਤਾਨ ''ਚ ਭਿਆਨਕ ਸੜਕ ਹਾਦਸਾ, 30 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਲਾਹੌਰ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਵਿਚ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇਕ ਹਾਈਵੇਅ 'ਤੇ ਇਕ ਯਾਤਰੀ ਬੱਸ ਦੇ ਟਰੱਕ ਨਾਲ ਟਕਰਾਉਣ ਨਾਲ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਲੋਕਾਂ ਵਿਚੋਂ ਜ਼ਿਆਦਾਤਰ ਉਹ ਵਰਕਰ ਹਨ ਜੋ ਈਦ-ਉਲ-ਅਜਹਾ ਮਨਾਉਣ ਲਈ ਆਪਣੇ ਗ੍ਰਹਿਨਗਰ ਜਾ ਰਹੇ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ, ਉਦੋਂ ਉਹ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦੇ ਤਾਉਨਸਾ ਬਾਈਪਾਸ ਨੇੜੇ ਸਿੰਧੂ ਹਾਈਵੇਅ 'ਤੇ ਹਾਦਸਾਗ੍ਰਸਤ ਹੋ ਗਈ। ਬੱਸ ਵਿਚ ਸਵਾਰ ਜ਼ਿਆਦਾਤਰ ਲੋਕ ਉਹ ਵਰਕਰ ਸਨ ਜਿਹੜੇ ਈਦ-ਉਲ-ਅਜਹਾ ਮਨਾਉਣ ਲਈ ਆਪਣੇ ਗ੍ਰਹਿਨਗਰ ਜਾ ਰਹੇ ਸਨ। ਜ਼ਖਮੀਆਂ ਨੂੰ ਇਕ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਮੈਡੀਕਲ ਕਰਮੀਆਂ ਨੇ ਦੱਸਿਆ ਕਿ 18 ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। 

ਪੜ੍ਹੋ ਇਹ ਅਹਿਮ ਖਬਰ - ਨੀਦਰਲੈਂਡ 'ਚ ਬ੍ਰਿਟਿਸ਼-ਪਾਕਿਸਤਾਨੀ ਵਿਅਕਤੀ 'ਤੇ ਕਤਲ ਦੀ ਸਾਜਿਸ਼ ਦਾ ਦੋਸ਼ 

ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਪੁਸ਼ਟੀ ਕੀਤੀ ਕਿ ਡੇਰਾ ਗਾਜ਼ੀ ਖਾਨ ਨੇੜੇ ਵਾਪਰੇ ਹਾਦਸੇ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ।ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਰ ਅਤੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਪਾਕਿਸਤਾਨ ਵਿਚ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਇਹਨਾਂ ਵਿਚ ਜ਼ਿਆਦਾਤਰ ਗੱਡੀਆਂ ਦੀ ਤੇਜ਼ ਗਤੀ, ਖਰਾਬ ਸੜਕਾਂ ਅਤੇ ਗੈਰ ਸਿੱਖਿਅਤ ਡਰਾਈਵਰਾਂ ਕਾਰਨ ਵਾਪਰਦੇ ਹਨ।


author

Vandana

Content Editor

Related News