ਦੂਜੇ ਗਿੱਧਾ ਕੱਪ ਬ੍ਰਿਸਬੇਨ ਲਈ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਕਮੇਟੀ ਦੀ ਚੋਣ

Wednesday, May 14, 2025 - 02:58 PM (IST)

ਦੂਜੇ ਗਿੱਧਾ ਕੱਪ ਬ੍ਰਿਸਬੇਨ ਲਈ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਕਮੇਟੀ ਦੀ ਚੋਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਪਹਿਲੀ ਵਾਰ ਗਿੱਧਾ ਕੱਪ ਕਰਵਾਉਣ ਦੀ ਪਹਿਲਕਦਮੀ ਕਰਨ ਵਾਲੀ ਸਿਰਮੌਰ ਸੰਸਥਾ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਬ੍ਰਿਸਬੇਨ ਦੀ ਇਕ ਜ਼ਰੂਰੀ ਮੀਟਿੰਗ ਸੰਸਥਾ ਦੀ ਨਵ-ਨਿਯੁਕਤ ਪ੍ਰਧਾਨ ਸੁਨੀਤਾ ਸੈਣੀ ਦੀ ਪ੍ਰਧਾਨਗੀ ਹੇਠ ਸਥਾਨਿਕ ਸੰਕਲਪ ਰੈਸਟੋਰੈਂਟ ਸਪ੍ਰਿੰਗਫੀਲਡ ਲੇਕਸ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿਚ ਲੋਕ-ਨਾਚਾਂ ਅਤੇ ਸੱਭਿਆਚਾਰ ਲਈ ਕੰਮ ਕਰਨ ਵਾਲੀਆਂ 15 ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਗਿੱਧਾ ਕੱਪ ਦੀ ਵਾਗਡੋਰ ਔਰਤਾਂ ਨੂੰ ਸੌਂਪਦਿਆਂ ਪ੍ਰਧਾਨ ਵਜੋਂ ਸੁਨੀਤਾ ਸੈਣੀ (ਰੂਹ ਪੰਜਾਬ ਦੀ) ਜਨਰਲ ਸਕੱਤਰ ਵਜੋਂ ਸੋਨਾ ਖਹਿਰਾ (ਇਪਸਾ ਗਰੁੱਪ) ਕੈਸ਼ੀਅਰ ਵਜੋਂ ਦਿਲਪ੍ਰੀਤ ਕੌਰ ਬਾਰੀਆ (ਹਿੱਪ ਹੌਪ ਅਕੈਡਮੀ ਗੋਲ਼ਡ ਕੋਸਟ) ਉਪ ਪ੍ਰਧਾਨ ਵਜੋਂ ਗੁਣਦੀਪ ਘੁੰਮਣ, (ਫੋਕ ਬਲਾਸਟਰਜ) ਵਿਪ ਸਕੱਤਰ ਵਜੋਂ ਹਰਪ੍ਰੀਤ ਕੌਰ ਕੁਲਾਰ (ਗਿੱਧਾ ਵਾਜਾਂ ਮਾਰਦਾ) ਅਤੇ ਮੁੱਖ ਪ੍ਰਵਕਤਾ ਵਜੋਂ ਅਮਨ ਸ਼ੇਰਗਿੱਲ (ਪਿਓਰ ਗਿੱਧਾ ਗਰਲਜ਼) ਦੀ ਚੋਣ ਕੀਤੀ ਗਈ। 

ਅਸ਼ੋਸੀਏਟਿਵ ਮੈਂਬਰ ਸੰਸਥਾਵਾਂ ਤੇ ਆਧਾਰਿਤ ਕੋਰ ਕਮੇਟੀ ਵਿੱਚ ਮਨਦੀਪ ਸਿੰਘ (ਸੁਰਤਾਲ ਅਕੈਡਮੀ) ਗੁਰਜੀਤ ਬਾਰੀਆ (ਹਿੱਪ ਹੌਪ ਭੰਗੜਾ ਅਕੈਡਮੀ ਗੋਲ਼ਡ ਕੋਸਟ) ਸਰਬਜੀਤ ਸੋਹੀ (ਇਪਸਾ ਗਰੁੱਪ) ਮਲਕੀਤ ਧਾਲੀਵਾਲ (ਸ਼ੇਰ-ਏ-ਪੰਜਾਬ ਭੰਗੜਾ ਅਕੈਡਮੀ) ਚਰਨਜੀਤ ਕਾਹਲੋਂ (ਹੁਨਰ-ਏ-ਰੀਜੈਂਟ ਪਾਰਕ ਗਿੱਧਾ ਅਕੈਡਮੀ) ਰਾਜਦੀਪ ਲਾਲੀ (ਸੰਨ-ਸ਼ਾਈਨ ਪੰਜਾਬੀ ਕੋਸਟ ਵੈੱਲਫੇਅਰ ਐਸੋਸੀਏਸ਼ਨ) ਨੂੰ ਸ਼ਾਮਲ ਕੀਤਾ ਗਿਆ। ਐਫਲੀਏਟਿਡ ਸੰਸਥਾਵਾਂ ਤੇ ਅਧਾਰਿਤ ਸਲਾਹਕਾਰ ਕਮੇਟੀ ਵਿੱਚ ਜਗਜੀਤ ਸਿੰਘ ਮਾਂਗਟ (ਪੰਜਾਬੀ ਭੰਗੜਾ ਫੋਰਸ) ਸੁਖਮੰਦਰ ਸਿੰਘ ਸੰਧੂ (ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ) ਸੌਰਭ ਮਹਿਰਾ (ਸੁਰਤਾਲ ਸੱਭਿਆਚਾਰਕ ਸੱਥ) ਅਤੇ ਮਨਪ੍ਰੀਤ ਕੌਰ ਸੰਧੂ (ਇਪਸਾ ਗਰੁੱਪ) ਅਤੇ ਹਰਕਮਲ ਸਿੰਘ (ਹਿੱਪ ਹੌਪ ਗਿੱਧਾ ਅਕੈਡਮੀ ਗੋਲ਼ਡ ਕੋਸਟ) ਨੂੰ ਸ਼ਾਮਲ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤ 'ਤੇ ਤੁਰਕੀਏ ਸੈਨਿਕਾਂ ਨੇ ਕੀਤੇ ਡਰੋਨ ਹਮਲੇ, ਹੋਏ ਵੱਡੇ ਖੁਲਾਸੇ

ਚੁਣੀ ਗਈ ਕਮੇਟੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਦੂਸਰਾ ਬ੍ਰਿਸਬੇਨ ਗਿੱਧਾ ਕੱਪ ਮਿਤੀ 28 ਸਤੰਬਰ ਨੂੰ ਗੋਲਡ ਕੋਸਟ ਦੇ ਪ੍ਰਸਿੱਧ ਹਾਲ ਹੋਤਾ ਸੈਂਟਰ ਵਿਖੇ ਕਰਵਾਇਆ ਜਾਵੇਗਾ। ਇਸ ਗਿੱਧਾ ਕੱਪ ਲਈ ਜਲਦੀ ਹੀ ਰਜਿਸਟਰੇਸ਼ਨ ਓਪਨ ਕੀਤੀ ਜਾਵੇਗੀ। ਪਹਿਲਾਂ ਵਾਂਗ ਹੀ ਇਸ ਵਿੱਚ ਉਮਰ ਦੇ ਤਿੰਨ ਗਰੁੱਪ ਅਤੇ ਮਿਊਜ਼ਿਕ ਕੈਟਾਗਰੀ ਦੇ ਨਾਲ-ਨਾਲ ਲਾਈਵ ਗਿੱਧਾ ਵੀ ਕਰਵਾਇਆ ਜਾਵੇਗਾ। ਅੰਤ ਵਿੱਚ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਦੀ ਸਕੱਤਰ ਸੋਨਾ ਖਹਿਰਾ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ, ਇਸ ਗਿੱਧਾ ਕੱਪ ਨੂੰ ਪਹਿਲਾਂ ਨਾਲੋਂ ਵੀ ਵੱਡਾ ਅਤੇ ਵਧੀਆ ਕਰਵਾਉਣ ਦੀ ਵਚਨਬੱਧਤਾ ਦੁਹਰਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News