ਚੀਨ : ਨਸ਼ੇ ''ਚ ਟੱਲੀ ਸ਼ਖਸ ਨੇ ਬਾਲਕੋਨੀ ਤੋਂ ਕੀਤੀ ਨੋਟਾਂ ਦੀ ਬਾਰਿਸ਼
Tuesday, Nov 03, 2020 - 06:00 PM (IST)
ਬੀਜਿੰਗ (ਬਿਊਰੋ): ਆਮਤੌਰ 'ਤੇ ਕਿਹਾ ਜਾਂਦਾ ਹੈ ਕਿ ਨਸ਼ਾ ਲੈਣ ਦੀ ਆਦਤ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।ਇਸ ਦੀ ਜ਼ਿਆਦਾ ਵਰਤੋਂ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ। ਚੀਨ ਵਿਚ ਇਕ ਸ਼ਖਸ ਵੱਲੋਂ ਡਰੱਗਜ਼ ਲੈਣਾ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਇਆ। ਅਸਲ ਵਿਚ ਚੀਨ ਵਿਚ ਇਕ 29 ਸਾਲਾ ਵਿਅਕਤੀ ਬੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਉਂਕਿ ਉਹ ਮੇਥ ਨਾਮ ਦਾ ਡਰੱਗਜ਼ ਲੈਣ ਦੇ ਬਾਅਦ ਆਪਣੀ ਬਾਲਕੋਨੀ ਵਿਚੋਂ ਪੈਸੇ ਬਾਹਰ ਉਡਾਉਣ ਲੱਗਾ।
ਸਥਾਨਕ ਮੀਡੀਆ ਮੁਤਾਬਕ, ਆਸਮਾਨ ਤੋਂ ਹੁੰਦੀ ਪੈਸਿਆਂ ਦੀ ਬਾਰਿਸ਼ ਦੇ ਕਾਰਨ ਉੱਥੇ ਟ੍ਰੈਫਿਕ ਜਾਮ ਹੋ ਗਿਆ ਅਤੇ ਲੋਕਾਂ ਦੇ ਵਿਚ ਕੈਸ਼ ਉਠਾਉਣ ਦੀ ਦੌੜ ਲੱਗ ਗਈ। ਪੁਲਸ ਨੇ ਇਸ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਨਾਰਕੋਟਿਕਸ ਦੁਰਵਿਵਹਾਰ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਘਟਨਾ ਦੱਖਣ-ਪੱਛਮੀ ਚੀਨ ਵਿਚ ਸਥਿਤ ਸ਼ਾਪਿੰਬਾ ਵਿਚ ਕੁਝ ਦਿਨ ਪਹਿਲਾਂ ਵਾਪਰੀ ਸੀ। ਚੀਨ ਦੀ ਟਵਿੱਟਰ ਜਿਹੀ ਕੰਟਰੋਲਡ ਮਾਈਕ੍ਰੋਬਲਾਗਿੰਗ ਸਰਵਿਸ ਵਾਇਬੋ 'ਤੇ ਚੀਨ ਦੀ ਪੁਲਸ ਨੇ ਲਖਿਆ,''ਦੁਪਹਿਰ ਦੇ ਲੱਗਭਗ ਡੇਢ ਵਜੇ ਸ਼ਾਪਿੰਬਾ ਜ਼ਿਲ੍ਹੇ ਦੇ 29 ਸਾਲਾ ਸ਼ਖਸ ਬੋ ਨੇ ਆਪਣੇ ਘਰ ਵਿਚ ਮੇਥ ਡਰੱਗ ਦੀ ਵਰਤੋਂ ਕੀਤੀ ਅਤੇ ਫਿਰ ਇਸ ਦੇ ਨਸ਼ੇ ਵਿਚ ਆਪਣੀ ਬਾਲਕੋਨੀ ਵਿਚੋਂ ਪੈਸੇ ਸੁੱਟਣ ਲੱਗਾ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਆਸਟ੍ਰੇਲੀਆ ਨੇ ਵਿਕਟੋਰੀਆ ਲਈ ਖੋਲ੍ਹੇ ਬਾਰਡਰ
ਬੋ ਆਪਣੇ 30ਵੇਂ ਫਲੋਰ ਦੇ ਅਪਾਰਟਮੈਂਟ ਤੋਂ ਇਹ ਪੈਸੇ ਸੁੱਟ ਰਿਹਾ ਸੀ। ਆਸਮਾਨ ਤੋਂ ਪੈਸਿਆਂ ਦੀ ਬਾਰਿਸ਼ ਹੁੰਦੇ ਦੇਖ ਉੱਥੋਂ ਲੰਘ ਰਹੇ ਲੋਕ ਵੀਡੀਓ ਬਣਾਉਣ ਲੱਗੇ। ਇਸ ਦੇ ਬਾਅਦ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪ੍ਰਸ਼ਾਸਨ ਨੇ ਭਾਵੇਂਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਬੋ ਨੇ ਕਿੰਨੀ ਰਾਸ਼ੀ ਆਪਣੀ ਬਾਲਕੋਨੀ ਵਿਚੋਂ ਸੁੱਟੀ ਸੀ। ਆਸ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੇ ਬੋ ਵੱਲੋਂ ਸੁੱਟੇ ਗਏ ਪੈਸੇ ਚੁੱਕੇ ਸਨ ਉਹ ਉਸ ਨੂੰ ਵਾਪਸ ਕਰ ਦੇਣਗੇ ਪਰ ਹੁਣ ਤੱਕ ਇਸ ਮਾਮਲੇ ਵਿਚ ਪੁਲਸ ਨੇ ਜਨਤਾ ਨੂੰ ਕਿਸੇ ਤਰ੍ਹਾਂ ਦੀ ਅਧਿਕਾਰਤ ਅਪੀਲ ਨਹੀਂ ਕੀਤੀ।