ਇਜ਼ਰਾਇਲ ਦੀ ਮਸਜਿਦ ''ਚ ਸੰਘਰਸ਼ ਦੌਰਾਨ 205 ਫਲਸਤੀਨੀ ਤੇ 17 ਪੁਲਸ ਮੁਲਾਜ਼ਮ ਜ਼ਖਮੀ
Saturday, May 08, 2021 - 11:22 PM (IST)
 
            
            ਯੇਰੂਸ਼ਲਮ - ਪੂਰਬੀ ਯੇਰੂਸ਼ਲਮ ਵਿਚ ਸ਼ੁੱਕਰਵਾਰ ਦੀ ਰਾਤ ਅਲ-ਅਕਸਾ ਮਸਜਿਦ ਦੇ ਕੰਪਲੈਕਸ ਵਿਚ ਝੜਪ ਦੌਰਾਨ ਕੁੱਲ 205 ਫਲਸਤੀਨੀ ਨਾਗਰਿਕ ਅਤੇ 17 ਇਜ਼ਰਾਇਲੀ ਪੁਲਸ ਅਧਿਕਾਰੀ ਜ਼ਖਮੀ ਹੋ ਗਏ।
ਇਜ਼ਰਾਇਲੀ ਪੁਲਸ ਨੇ ਦੱਸਿਆ ਕਿ ਜੁਮੇ ਦੀ ਰਾਤ ਪੂਰਬੀ ਯੇਰੂਸ਼ਲਮ ਦੇ ਅਲ-ਅਕਸਾ ਮਸਜਿਦ ਦੇ ਕੰਪਲੈਕਸ ਵਿਚ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਹਜ਼ਾਰਾਂ ਫਲਸਤੀਨੀ ਪ੍ਰਦਰਸ਼ਨ ਕਰ ਰਹੇ ਸਨ, ਜਿਸ ਵਿਚ ਉਨ੍ਹਾਂ 'ਤੇ ਪਥਰਾਅ ਕੀਤਾ ਅਤੇ ਗੋਲੀਬਾਰੀ ਕੀਤੀ ਗਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            