ਉੱਤਰੀ-ਪੂਰਬੀ ਕਾਂਗੋ ''ਚ ਹਥਿਆਰਬੰਦ ਸਮੂਹਾਂ ਦੇ ਹਮਲੇ ''ਚ 20 ਲੋਕਾਂ ਦੀ ਮੌਤ

Wednesday, Sep 18, 2024 - 02:04 AM (IST)

ਕਿਨਸ਼ਾਸਾ — ਉੱਤਰੀ-ਪੂਰਬੀ ਕਾਂਗੋ 'ਚ ਹਥਿਆਰਬੰਦ ਸਮੂਹਾਂ ਦੇ ਹਮਲੇ 'ਚ 20 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਹਮਲਿਆਂ 'ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪੂਰਬੀ ਕਾਂਗੋ ਵਿੱਚ ਸਰਕਾਰੀ ਸੁਰੱਖਿਆ ਬਲਾਂ ਅਤੇ 120 ਤੋਂ ਵੱਧ ਹਥਿਆਰਬੰਦ ਸਮੂਹਾਂ ਵਿਚਕਾਰ ਇੱਕ ਦਹਾਕੇ ਤੋਂ ਲੜਾਈ ਚੱਲ ਰਹੀ ਹੈ। ਬੰਬਾਂ ਦੀ ਵਰਤੋਂ ਅਕਸਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ ਕਿਉਂਕਿ ਹਥਿਆਰਬੰਦ ਸਮੂਹ ਖੇਤਰ ਦੇ ਸੋਨੇ ਅਤੇ ਹੋਰ ਸਰੋਤਾਂ 'ਤੇ ਕਬਜ਼ਾ ਕਰਨ ਲਈ ਲੜਦੇ ਹਨ। ਸਥਾਨਕ ਪ੍ਰਸ਼ਾਸਨ ਦੇ ਮੁਖੀ ਜੀਨ-ਮੈਰੀ ਮਕਪੇਲਾ ਨੇ ਕਿਹਾ ਕਿ 'ਕੋਆਪਰੇਟਿਵ ਫਾਰ ਦਿ ਡਾਇਵਰਸ਼ਨ ਆਫ ਕਾਂਗੋ' (ਕੋਡੇਕੋ) ਦੇ ਲੜਾਕਿਆਂ ਨੇ ਜ਼ੁਗੂ ਖੇਤਰ ਦੇ ਫਟਾਕੀ ਪਿੰਡ 'ਤੇ ਹਮਲਾ ਕੀਤਾ, ਜਿਸ 'ਚ ਘੱਟੋ-ਘੱਟ 20 ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਹੋਏ ਹਮਲੇ ਦੌਰਾਨ ਘਰਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਸਾਮਾਨ ਚੋਰੀ ਕਰ ਲਿਆ ਗਿਆ।


Inder Prajapati

Content Editor

Related News