ਸਿਰਫ 20 ਮਿੰਟ ਕਸਰਤ ਨਾਲ 12 ਘੰਟੇ ਮੂਡ ਰਹਿੰਦੈ ਠੀਕ : ਅਧਿਐਨ

04/02/2020 9:47:38 PM

ਲੰਡਨ (ਏਜੰਸੀ)-ਜੇਕਰ ਤੁਸੀਂ ਦੋ ਮਿੰਟ ਤਕ ਲਗਾਤਾਰ ਤੁਰ ਸਕਦੇ ਹੋ, ਤਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਤੁਸੀਂ ਔਸਤ ਤੋਂ ਜ਼ਿਆਦਾ ਹੁਸ਼ਿਆਰ ਹੋ ਅਤੇ ਤੁਹਾਡਾ ਦਿਮਾਗ ਅਸਲ 'ਚ ਹੋਰਨਾਂ ਨਾਲੋਂ ਥੋੜ੍ਹਾ ਵੱਖਰੀ ਤਰ੍ਹਾਂ ਦਾ ਹੈ। ਵਿਗਿਆਨੀਆਂ ਮੁਤਾਬਕ ਇਹ ਇਕ ਫਾਇਦੇ ਦਾ ਸੌਦਾ ਹੈ। ਜੇਕਰ ਤੁਸੀਂ ਇਹ ਨਹੀਂ ਕਰ ਸਕਦੇ ਹੋ, ਤਾਂ ਥੋੜ੍ਹੀ ਕੋਸ਼ਿਸ਼ ਨਾਲ ਤੁਸੀਂ ਸਮਰੱਥ ਹੋ ਸਕਦੇ ਹੋ। ਪੈਦਲ ਤੁਰਨ ਦੀ ਇਹ ਪ੍ਰਕਿਰਿਆ ਤੁਹਾਡੀ ਸਿਹਤ 'ਚ ਸੁਧਾਰ ਕਰੇਗੀ। ਸਾਰੇ ਜਾਣਦੇ ਹਨ ਕਿ ਕਸਰਤ ਤੁਹਾਡੇ ਤਣਾਅ 'ਚ ਬਿਹਤਰ ਪ੍ਰਦਰਸ਼ਨ ਕਰਨ 'ਚ ਮਦਦ ਕਰਦੀ ਹੈ। 20 ਮਿੰਟ ਤਕ ਦਰਮਿਆਨੇ ਦਰਜੇ ਦੀ ਕਸਰਤ ਕਰਨ ਨਾਲ ਤੁਹਾਡਾ ਮੂਡ 12 ਘੰਟੇ ਬਿਹਤਰ ਕੰਮ ਕਰਦਾ ਹੈ।

ਪ੍ਰੋਟੀਨ ਦੇ ਉਤਪਾਦਨ ਨੂੰ ਵਧਾਉਂਦੀ ਹੈ ਕਸਰਤ
ਦਰਅਸਲ, ਕਸਰਤ ਅਤੇ ਪੈਦਲ ਤੁਰਨਾ ਇਕ ਪ੍ਰੋਟੀਨ ਦੇ ਉਤਪਾਦਨ ਨੂੰ ਵਧਾਉਂਦੇ ਹਨ, ਜੋ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਵਿਕਾਸ 'ਚ ਯੋਗਦਾਨ ਕਰਦਾ ਹੈ। ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 30 ਸਾਲ ਦੇ ਅਧਿਐਨ 'ਚ ਪਾਇਆ ਕਿ ਜੇਕਰ ਕਸਰਤਾਂ ਤੁਹਾਡੀਆਂ 5 ਆਦਤਾਂ 'ਚ ਸ਼ਾਮਲ ਹੁੰਦੀਆਂ ਹਨ, ਤਾਂ ਇਹ ਤੁਹਾਡੀ ਉਮਰ ਨੂੰ 12 ਤੋਂ 14 ਸਾਲ ਤੱਕ ਵਧਾ ਦਿੰਦੀਆਂ ਹਨ। ਇਕ ਨਵੇਂ ਅਧਿਐਨ ਨਾਲ ਸਰੀਰਕ ਸਿਹਤ ਅਤੇ ਬੇਹਤਰ ਕੰਮ ਵਿਚਾਲੇ ਅਹਿਮ ਸਬੰਧ ਦਾ ਪਤਾ ਲੱਗਾ ਹੈ। ਇਸਦੇ ਮੁਤਾਬਕ ਸਰੀਰਕ ਸਿਹਤ ਬਿਹਤਰ ਹੋਣ ਨਾਲ ਯਾਦਦਾਸ਼ਤ, ਤਰਕ, ਤੇਜ਼ ਦਿਮਾਗ ਅਤੇ ਫੈਸਲੇ ਲੈਣ ਦੀ ਸਮਰੱਥਾ 'ਚ ਸੁਧਾਰ ਹੁੰਦਾ ਹੈ। ਇਸ ਅਧਿਐਨ ਦੌਰਾਨ ਸਭ ਤੋਂ ਪਹਿਲਾਂ ਉਮੀਦਵਾਰ ਦੋ ਮਿੰਟ ਜਿੰਨੀ ਜਲਦੀ ਹੋ ਸਕੇ ਤੁਰੇ। ਖੋਜਕਾਰਾਂ ਨੇ ਉਮੀਦਵਾਰਾਂ ਵਲੋਂ ਪੂਰੀਆਂ ਕੀਤੀਆਂ ਗਈਆਂ ਦੂਰੀਆਂ ਨੂੰ ਮਾਪਿਆ। ਤੁਰਨ 'ਚ ਮਰਦ ਉਮੀਦਵਾਰਾਂ 60 ਫੁੱਟ ਅਤੇ ਔਰਤਾਂ ਨੇ 40 ਫੁੱਟ ਦੀ ਦੂਰੀ ਤੈਅ ਕੀਤੀ। ਸਾਰੇ ਉਮੀਦਵਾਰਾਂ ਨੂੰ ਫਿਟਨੈੱਸ ਟ੍ਰੈਕਰ ਪਹਿਨਾਏ ਗਏ ਸਨ। ਇਸਦੇ ਬਾਅਦ ਉਮੀਦਵਾਰਾਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰੀਖਣਾਂ 'ਚ ਹਿੱਸਾ ਲਿਆ।

ਅਧਿਐਨ 'ਚ ਸ਼ਾਮਲ ਉਮੀਦਵਾਰਾਂ ਦਾ ਤੁਰਨ ਤੋਂ ਬਾਅਦ ਐੱਮ. ਆਰ.ਆਈ. ਵੀ ਕੀਤਾ ਗਿਆ। ਵਿਗਿਆਨੀਆਂ ਨੇ ਇਸ ਵਿਚ ਪਾਇਆ ਕਿ ਨਿੱਜੀ ਸਿਹਤ ਸੁਰੱਖਿਅਤ ਚਿੱਟਾ ਪਦਾਰਥ ਮਾਈਕ੍ਰੋਸਟ੍ਰਕਚਰ ਨਾਲ ਜੁੜਿਆ ਹੋਇਆ ਹੈ ਅਤੇ ਡੋਮੇਨੇ ਦੀ ਇਕ ਲੜੀ 'ਚ ਬਿਹਤਰ ਪ੍ਰਦਰਸ਼ਨ ਦੇਖਿਆ ਗਿਆ। ਘੱਟ ਸ਼ਬਦਾਂ 'ਚ ਕਿਹਾ ਜਾਵੇ ਤਾਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਲੋਕਾਂ 'ਚ ਚਿੱਟੇ ਪਦਾਰਥ ਦੀ ਪ੍ਰਮਾਣਤਾ ਜ਼ਿਆਦਾ ਹੁੰਦੀ ਹੈ। ਇਹ ਚਿੱਟਾ ਮਾਈਲੀਨੇਟਿਡ ਐਕਸੋਨ ਦੇ ਬੰਡਲਾਂ ਨਾਲ ਬਣਿਆ ਹੁੰਦਾ ਹੈ, ਜੋ ਸਿੱਖਣ ਦੀ ਸਮਰੱਥਾ ਅਤੇ ਦਿਮਾਗ ਦੇ ਕੰਮਾਂ ਨੂੰ ਪ੍ਰਭਾਵਿਤ ਕਰਦੇ ਹਨ, ਨਾਲ ਹੀ ਵੱਖ-ਵੱਖ ਦਿਮਾਗ ਦੇ ਖੇਤਰਾਂ ਵਿਚਾਲੇ ਸੰਚਾਰ ਦਾ ਕੰਮ ਕਰਦੇ ਹਨ। ਇਸ ਪਦਾਰਥ ਦੀ ਅਨਿੱਖੜਤਾ ਨਿੱਜੀ ਤਜਰਬਿਆਂ 'ਚ ਸੁਧਾਰ ਕਰਦੀ ਹੈ। ਇਸ ਚਿੱਟੇ ਪਦਾਰਥ ਦੀ ਅਨਿੱਖੜਤਾ ਤੁਹਾਡੇ ਬੀਤੇ ਸਮੇਂ 'ਚ ਜੋ ਕੁਝ ਸਿਖਿਆ ਹੈ ਉਸਨੂੰ ਬਿਹਤਰ ਬਣਾਉਣ 'ਚ ਮਦਦ ਕਰਦੀ ਹੈ, ਤਾਂ ਜੋ ਤੁਸੀਂ ਮੌਜੂਦਾ ਸਮੇਂ 'ਚ ਬਿਹਤਰ ਫੈਸਲਾ ਲੈ ਸਕੋ।

ਸਿਹਤ ਦਾ ਦਿਮਾਗ 'ਤੇ ਅਸਰ
ਪ੍ਰੀਖਣਾਂ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਕਿ ਸਾਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਨੌਜਵਾਨਾਂ 'ਚ ਸਿਹਤ ਪੱਧਰ ਡਿੱਗਦੇ ਹੀ ਗਿਆਨ ਸਬੰਧੀ ਪ੍ਰਦਰਸ਼ਨ ਘੱਟ ਹੋ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਬਜ਼ੁਰਗਾਂ 'ਚ ਇਹ ਸੁਭਾਵਿਕ ਹੋ ਸਕਦਾ ਹੈ ਪਰ 30 ਸਾਲ ਦੇ ਨੌਜਵਾਨਾਂ 'ਚ ਅਜਿਹਾ ਹੋਣਾ ਹੈਰਾਨੀਜਨਕ ਹੈ। ਇਸ ਨਾਲ ਨਤੀਜਾ ਨਿਕਲਦਾ ਹੈ ਕਿ ਸਿਹਤ ਪੱਧਰ ਦਾ ਦਿਮਾਗ ਦੀ ਸਿਹਤ 'ਤੇ ਡੂੰਘਾ ਅਸਰ ਹੁੰਦਾ ਹੈ। ਡਿੱਗਦਾ ਬੁਨਿਆਦੀ ਸਿਹਤ ਪੱਧਰ ਦਿਮਾਗ ਦੀ ਸਿਹਤ 'ਤੇ ਜੋਖਮ ਕਾਰਕ ਹੈ।

Karan Kumar

This news is Content Editor Karan Kumar