ਦੱਖਣੀ ਕੋਰੀਆ ''ਚ ਫੜੇ ਗਏ ਚੀਨ ਦੇ 2 ਸਾਬਕਾ ਫ਼ੌਜੀ ! ਜਾਸੂਸੀ ਕਰਨ ਦੇ ਲੱਗੇ ਦੋਸ਼

Thursday, Aug 13, 2026 - 01:53 PM (IST)

ਦੱਖਣੀ ਕੋਰੀਆ ''ਚ ਫੜੇ ਗਏ ਚੀਨ ਦੇ 2 ਸਾਬਕਾ ਫ਼ੌਜੀ ! ਜਾਸੂਸੀ ਕਰਨ ਦੇ ਲੱਗੇ ਦੋਸ਼

ਇੰਟਰਨੈਸ਼ਨਲ ਡੈਸਕ- ਦੱਖਣੀ ਕੋਰੀਆ ਦੀ ਪੁਲਸ ਨੇ ਚੀਨੀ ਫ਼ੌਜ ਦੇ 2 ਸਾਬਕਾ ਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫ਼ੌਜੀ ਗਤੀਵਿਧੀਆਂ ਦੀ ਜਾਸੂਸੀ ਕਰਨ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਹਾਲਾਂਕਿ ਦੋਵਾਂ ਮੁਲਜ਼ਮਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ, ਪਰ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾਂ 'ਚੋਂ ਇਕ ਦੀ ਉਮਰ 40 ਸਾਲ, ਜਦਕਿ ਇਕ ਦੀ 60 ਸਾਲ ਹੈ।

60 ਸਾਲਾ ਮੁਲਜ਼ਮ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਗੁਨਸਾਨ ਏਅਰ ਬੇਸ ਨੇੜੇ ਇੱਕ ਹੋਟਲ ਦੇ ਕਮਰੇ 'ਚ 'ਸਾਫਟਵੇਅਰ-ਡਿਫਾਈਂਡ ਰੇਡੀਓ ਰੀਸੀਵਰ' (SDR), ਐਂਟੀਨਾ ਅਤੇ ਲੈਪਟਾਪ ਦੀ ਮਦਦ ਨਾਲ ਇੰਟਰਸੈਪਸ਼ਨ ਸਿਸਟਮ ਲਗਾਇਆ ਹੋਇਆ ਸੀ। 2024 ਤੋਂ ਲੈ ਕੇ ਹੁਣ ਤੱਕ ਅਮਰੀਕੀ ਅਤੇ ਦੱਖਣੀ ਕੋਰੀਆਈ ਫ਼ੌਜੀ ਲੜਾਕੂ ਜਹਾਜ਼ਾਂ ਦੇ ਪਾਇਲਟਾਂ ਅਤੇ ਕੰਟਰੋਲ ਟਾਵਰ ਵਿਚਕਾਰ ਹੋਣ ਵਾਲੀ ਗੱਲਬਾਤ ਨੂੰ ਉਸ ਨੇ ਕਈ ਵਾਰ ਸੁਣਿਆ ਅਤੇ ਰਿਕਾਰਡ ਕੀਤਾ।

ਹਾਲਾਂਕਿ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਮੁਲਜ਼ਮ ਨੇ ਪੁਲਸ ਨੂੰ ਕਿਹਾ ਕਿ ਹਵਾਈ ਜਹਾਜ਼ਾਂ ਦੀ ਗੱਲਬਾਤ ਸੁਣਨਾ ਉਸ ਦਾ ਸ਼ੌਕ ਸੀ, ਪਰ ਪੁਲਸ ਉਸ ਦੇ ਲੈਪਟਾਪ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਡਾਟਾ ਚੀਨ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ- ਭੂਚਾਲ ਦੀ ਤਬਾਹੀ ਵਿਚਾਲੇ ਚਮਤਕਾਰ ! ਮਲਬੇ 'ਚ ਦੱਬੀ ਨਿੱਕੀ ਜਿਹੀ 'ਜਾਨ' ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

40 ਸਾਲਾ ਸਾਬਕਾ ਚੀਨੀ ਫ਼ੌਜੀ, ਜੋ ਅਮਰੀਕੀ ਫ਼ੌਜੀ ਬੇਸ ਦੇ ਨੇੜੇ ਮਿਲਟਰੀ ਸਪਲਾਈ ਦੀ ਦੁਕਾਨ ਚਲਾਉਂਦਾ ਸੀ। ਉਸ ਨੇ ਅਮਰੀਕੀ ਬੇਸ 'ਚ ਕੰਮ ਕਰਨ ਵਾਲੀ ਇੱਕ ਦੱਖਣੀ ਕੋਰੀਆਈ ਔਰਤ ਨਾਲ ਸੰਪਰਕ ਬਣਾ ਕੇ ਅਤੇ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਖ਼ੁਫ਼ੀਆ ਜਾਣਕਾਰੀ ਹਾਸਲ ਕੀਤੀ।

ਅਮਰੀਕਾ-ਦੱਖਣੀ ਕੋਰੀਆ ਦੇ ਸਾਂਝੇ ਫ਼ੌਜੀ ਅਭਿਆਸਾਂ, ਅਸਲੇ ਤੇ ਹਥਿਆਰਾਂ ਦੀ ਮੂਵਮੈਂਟ ਦੀਆਂ ਤਸਵੀਰਾਂ ਅਤੇ ਅਮਰੀਕੀ ਫ਼ੌਜ ਦੇ ਉੱਚ ਅਧਿਕਾਰੀਆਂ ਦੇ ਤਬਾਦਲੇ ਨਾਲ ਸਬੰਧਤ ਖ਼ੁਫ਼ੀਆ ਜਾਣਕਾਰੀ ਇਕੱਠੀ ਕੀਤੀ। ਉਸ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਉਸ ਨੇ ਆਪਣੇ ਵਪਾਰ ਨੂੰ ਵਧਾਉਣ ਲਈ ਇਕੱਠੀ ਕੀਤੀ ਸੀ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਦੁਸ਼ਮਣ ਦੀ ਮਦਦ ਕਰਨ, ਸੁਰੱਖਿਆ ਐਕਟ ਅਤੇ ਫ਼ੌਜੀ ਅਦਾਰਿਆਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News