ਪਾਕਿਸਤਾਨ ''ਚ ਮੀਂਹ ਦਾ ਕਹਿਰ, ਵੱਖ-ਵੱਖ ਘਟਨਾਵਾਂ ''ਚ 17 ਹਲਾਕ
Saturday, Mar 07, 2020 - 03:50 PM (IST)
ਇਸਲਾਮਾਬਾਦ(ਆਈ.ਏ.ਐਨ.ਐਸ.)- ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਤਬਾਹੀ ਮਚਾਈ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮੂਸਲਾਧਾਰ ਮੀਂਹ ਕਾਰਨ ਪਾਕਿਸਤਾਨ ਵਿਚ 17 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦਰਜਨਾਂ ਹੋਰ ਲੋਕ ਜ਼ਖਮੀ ਹਨ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।
ਇਕ ਐਮਰਜੰਸੀ ਅਧਿਕਾਰੀ ਜਵਾਦ ਖਲੀਲ ਨੇ ਸਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਖੈਬਰ ਪਖਤੂਨਖਵਾ (ਕੇ.ਪੀ) ਸੂਬਾ ਭਾਰੀ ਵਰਖਾ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ, ਜਿਥੇ ਵੱਖ-ਵੱਖ ਘਟਨਾਵਾਂ ਵਿਚ ਘੱਟੋ ਘੱਟ 12 ਲੋਕਾਂ ਦੀ ਜਾਨ ਚਲੀ ਗਈ। ਉਹਨਾਂ ਦੱਸਿਆ ਕਿ ਲਗਾਤਾਰ ਜਾਰੀ ਮੀਂਹ ਕਾਰਨ ਘੱਟੋ ਘੱਟ 10 ਮਕਾਨਾਂ ਤੇ ਇਕ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਸੂਬੇ ਵਿਚ ਖੜ੍ਹੀਆਂ ਫਸਲਾਂ ਵੀ ਨੁਕਸਾਨੀਆਂ ਗਈਆਂ ਹਨ। ਇਸ ਦੌਰਾਨ ਪੰਜਾਬ ਤੇ ਬਲੋਚਿਸਤਾਨ ਸੂਬਿਆਂ ਦੇ ਵੱਖ-ਵੱਖ ਹਿੱਸਿਆਂ ਵਿਚ ਦੋ ਬੱਚਿਆਂ ਸਣੇ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ।