ਹੁਣ ਪੈਦਲ ਚੱਲਣ ਦੇ ਦੋ ਫਾਇਦੇ ! 15 ਸਾਲਾ ਮੁੰਡੇ ਨੇ ਬਣਾਏ ਅਨੌਖੇ ਬੂਟ, ਮਿਲਣਗੇ ਫਾਇਦੇ ਹੀ ਫਾਇਦੇ

Sunday, Jun 29, 2025 - 03:39 PM (IST)

ਹੁਣ ਪੈਦਲ ਚੱਲਣ ਦੇ ਦੋ ਫਾਇਦੇ ! 15 ਸਾਲਾ ਮੁੰਡੇ ਨੇ ਬਣਾਏ ਅਨੌਖੇ ਬੂਟ, ਮਿਲਣਗੇ ਫਾਇਦੇ ਹੀ ਫਾਇਦੇ

ਗੈਜੇਟ ਡੈਸਕ - ਫਿਲੀਪੀਨਜ਼ ਦੇ 15 ਸਾਲਾ ਵਿਦਿਆਰਥੀ ਐਂਜੇਲੋ ਕਾਸਿਮਿਰੋ ਨੇ ਇਕ ਅਜਿਹੀ ਖੋਜ ਕੀਤੀ ਹੈ ਜਿਸ ਨਾਲ ਉਸਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਉਸਨੇ ਅਜਿਹੇ ਜੁੱਤੇ ਬਣਾਏ ਹਨ ਜੋ ਪੈਰਾਂ ਨਾਲ ਚਲਣ ਦੌਰਾਨ ਬਿਜਲੀ ਪੈਦਾ ਕਰਦੇ ਹਨ ਅਤੇ ਇਹ ਬਿਜਲੀ ਮੋਬਾਈਲ ਜਾਂ ਹੋਰ ਛੋਟੇ ਡਿਵਾਈਸ ਚਾਰਜ ਕਰਨ ਲਈ ਵਰਤੀ ਜਾ ਸਕਦੀ ਹੈ। ਇਹ ਜੁੱਤੇ "ਪਾਈਜ਼ੋਇਲੈਕਟ੍ਰਿਸਿਟੀ" ਨਾਂ ਦੀ ਤਕਨੀਕ ਨਾਲ ਕੰਮ ਕਰਦੇ ਹਨ, ਜਿਸਦਾ ਮਤਲਬ ਹੈ ਕਿ ਖ਼ਾਸ ਤਰ੍ਹਾਂ ਦੇ ਸਿਰੈਮਿਕ ਮਟੀਰੀਅਲ ਜਾਂ ਕ੍ਰਿਸਟਲ 'ਤੇ ਦਬਾਅ ਪੈਣ ਨਾਲ ਬਿਜਲੀ ਬਣਦੀ ਹੈ। ਜਦੋਂ ਵੀ ਤੁਸੀਂ ਚੱਲਦੇ ਹੋ, ਤੁਹਾਡੇ ਪੈਰਾਂ ਨਾਲ ਪੈਣ ਵਾਲਾ ਦਬਾਅ ਇਨ੍ਹਾਂ ਮਟੀਰੀਅਲਾਂ 'ਤੇ ਪੈਂਦਾ ਹੈ ਅਤੇ ਇਹ ਬਿਜਲੀ ਤਿਆਰ ਕਰਦਾ ਹੈ।

ਐਂਜੇਲੋ ਨੇ ਆਪਣੀ ਸੋਚ ਨੂੰ ਹੁਣ ਅਸਲ ਤਸਵੀਰ ਵਿਚ ਬਦਲ ਦਿੱਤਾ ਹੈ। ਉਸ ਨੇ ਜੁੱਤੇ ਦੀ ਹਿੱਲ ਵਿਚ ਪਾਈਜ਼ੋਇਲੈਕਟ੍ਰਿਕ ਐਲੀਮੈਂਟ ਲਗਾਏ ਹਨ, ਜੋ ਹਰ ਕਦਮ ਨਾਲ ਬਿਜਲੀ ਪੈਦਾ ਕਰਦੇ ਹਨ। ਇਹ ਬਿਜਲੀ ਇਕ ਛੋਟੇ ਪਾਵਰ ਬੈਂਕ ਵਿਚ ਸੰਭਾਲੀ ਜਾਂਦੀ ਹੈ, ਜਿਸ ਨਾਲ ਤੁਸੀਂ ਆਪਣਾ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਡਿਵਾਈਸ ਚਾਰਜ ਕਰ ਸਕਦੇ ਹੋ। ਇਸ ਦੌਰਾਨ ਐਂਜੇਲੋ ਦੇ ਇਨ੍ਹਾਂ ਜੁੱਤਿਆਂ ਦੀ ਟੈਸਟਿੰਗ ਦੌਰਾਨ ਇਹ ਪਤਾ ਲੱਗਾ ਕਿ ਇਹ ਜੁੱਤੇ 400mAh ਦੀ ਬੈਟਰੀ ਨੂੰ 8 ਘੰਟਿਆਂ ਵਿਚ ਚਾਰਜ ਕਰ ਸਕਦੇ ਹਨ। ਇਹ ਸੁਧਾਰ ਖਾਸ ਤੌਰ 'ਤੇ ਉਨ੍ਹਾਂ ਖੇਤਰਾਂ ਵਿਚ ਲਾਭਦਾਇਕ ਹੋ ਸਕਦਾ ਹੈ ਜਿੱਥੇ ਬਿਜਲੀ ਦੀ ਘਾਟ ਜਾਂ ਬਿਜਲੀ ਦੇ ਕੱਟ ਵੱਧ ਹਨ।

ਹਾਲਾਂਕਿ ਇਨ੍ਹਾਂ ਜੁੱਤਿਆਂ ਦਾ ਡਿਜ਼ਾਈਨ ਬਿਲਕੁਲ ਆਮ ਜੁੱਤਿਆਂ ਵਰਗਾ ਰੱਖਿਆ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਪਹਿਨਣਾ ਬਹੁਤ ਆਸਾਨ ਹੋ ਜਾਂਦਾ ਹੈ ਅਤੇ ਇਹ ਕਿਸੇ ਵੀ ਉਮਰ ਦੇ ਵਿਅਕਤੀ ਲਈ ਵਰਤਣ ਯੋਗ ਹੁੰਦੇ ਹਨ। ਐਂਜੇਲੋ ਦੀ ਇਹ ਸੋਚ ਅਤੇ ਆਵਿਸਕਾਰ ਸਿਰਫ਼ ਉਸਦੇ ਲਈ ਨਹੀਂ, ਸਗੋਂ ਉਸ ਨਵੀਂ ਪੀੜ੍ਹੀ ਲਈ ਵੀ ਇਕ ਪ੍ਰੇਰਣਾ ਹੈ ਜੋ ਸੋਚਦੇ ਹਨ ਕਿ ਤਕਨੀਕ ਨਾਲ ਸਮਾਜ ਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ। 


author

Sunaina

Content Editor

Related News