ਗਾਜ਼ਾ ''ਚ ਹੋਏ ਹਮਲਿਆਂ ''ਚ 12 ਲੋਕਾਂ ਦੀ ਮੌਤ

Sunday, Aug 04, 2024 - 04:43 PM (IST)

ਗਾਜ਼ਾ ''ਚ ਹੋਏ ਹਮਲਿਆਂ ''ਚ 12 ਲੋਕਾਂ ਦੀ ਮੌਤ

ਤੇਲ ਅਵੀਵ (ਏਜੰਸੀ): ਇਜ਼ਰਾਈਲ ਵੱਲੋਂ ਐਤਵਾਰ ਤੜਕੇ ਗਾਜ਼ਾ ਵਿਚ ਕੀਤੇ ਹਮਲਿਆਂ ‘ਚ 12 ਲੋਕ ਮਾਰੇ ਗਏ। ਇਸ ਦੇ ਨਾਲ ਹੀ ਇਜ਼ਰਾਈਲ ਦੇ ਤੇਲ ਅਵੀਵ ਦੇ ਉਪਨਗਰ ਵਿੱਚ ਇੱਕ ਫਲਸਤੀਨੀ ਨੇ ਦੋ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਜ਼ਰਾਈਲ ਅਤੇ ਹਮਾਸ ਵਿਚਾਲੇ ਕਰੀਬ 10 ਮਹੀਨੇ ਤੋਂ ਚੱਲੀ ਜੰਗ ਅਤੇ ਮੰਗਲਵਾਰ ਨੂੰ ਤਹਿਰਾਨ 'ਚ ਹਮਾਸ ਨੇਤਾ ਇਸਮਾਈਲ ਹਾਨੀਆ ਅਤੇ ਮੰਗਲਵਾਰ ਨੂੰ ਬੇਰੂਤ 'ਚ ਹਿਜ਼ਬੁੱਲਾ ਕਮਾਂਡਰ ਫੂਆਦ ਸ਼ੁਕੁਰ ਦੀ ਹੱਤਿਆ ਦੇ ਬਾਅਦ ਤੋਂ ਖੇਤਰ 'ਚ ਜਾਰੀ ਤਣਾਅ ਦੇ ਯੁੱਧ 'ਚ ਬਦਲਣ ਦਾ ਖਤਰਾ ਵੱਧ ਗਿਆ ਹੈ, ਕਿਉਂਕਿ ਈਰਾਨ ਅਤੇ ਉਸ ਦੇ ਸਹਿਯੋਗੀਆਂ ਨੇ ਇਸ ਹਮਲੇ ਦਾ ਢੁੱਕਵਾਂ ਜਵਾਬ ਦੇਣ ਦੀ ਧਮਕੀ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਪਾਰਟੀ ਸਮਰਥਕਾਂ ਵਿਚਕਾਰ ਝੜਪਾਂ; ਦੋ ਲੋਕਾਂ ਦੀ ਮੌਤ, 30 ਜ਼ਖਮੀ

ਪੁਲਸ ਨੇ ਦੱਸਿਆ ਕਿ ਇਹ ਹਮਲਾ ਤੇਲ ਅਵੀਵ ਦੇ ਇੱਕ ਉਪਨਗਰ ਵਿੱਚ ਇੱਕ ਫਲਸਤੀਨੀ ਅੱਤਵਾਦੀ ਨੇ ਕੀਤਾ ਸੀ। ਇਜ਼ਰਾਈਲ ਦੇ ਮੇਗੇਨ ਡੇਵਿਡ ਅਡੋਮ ਬਚਾਅ ਸੇਵਾ ਅਤੇ ਨੇੜਲੇ ਹਸਪਤਾਲ ਅਨੁਸਾਰ ਇੱਕ ਫਲਸਤੀਨੀ ਅੱਤਵਾਦੀ ਦੁਆਰਾ ਕੀਤੇ ਗਏ ਚਾਕੂ ਦੇ ਹਮਲੇ ਵਿੱਚ ਇੱਕ 70 ਸਾਲਾ ਔਰਤ ਅਤੇ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਲੋਕ ਜ਼ਖਮੀ ਹੋ ਗਏ। ਬਚਾਅ ਕਰਮੀਆਂ ਨੇ ਦੱਸਿਆ ਕਿ ਹਮਲੇ 'ਚ ਜ਼ਖਮੀ ਹੋਏ ਵਿਅਕਤੀ ਤਿੰਨ ਵੱਖ-ਵੱਖ ਥਾਵਾਂ 'ਤੇ ਮਿਲੇ ਹਨ, ਜਿਸ ਨਾਲ ਇਕ ਤੋਂ ਵੱਧ ਹਮਲਾਵਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਨੂੰ ਗਾਜ਼ਾ ਦੇ ਅਲ-ਅਕਸਾ ਸ਼ਹੀਦ ਹਸਪਤਾਲ ਕੰਪਲੈਕਸ ਦੇ ਅੰਦਰ ਵਿਸਥਾਪਿਤ ਲੋਕਾਂ ਲਈ ਇੱਕ ਕੈਂਪ 'ਤੇ ਇਜ਼ਰਾਈਲੀ ਹਮਲੇ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News