ਆਪਣੇ ਤੋਂ ਦੁੱਗਣੀ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੈ ਇਹ ਮੋਟੀਵੇਸ਼ਨਲ ਕੋਚ

Friday, Jun 08, 2018 - 06:19 AM (IST)

ਪੇਸ਼ਾਵਰ— ਪਾਕਿਸਤਾਨ 'ਚ ਅੱਤਵਾਦ ਤੇ ਲੜਾਈ-ਝਗੜੇ ਵਿਚਾਲੇ ਇਕ 'ਛੋਟਾ ਪ੍ਰੋਫੈਸਰ' ਨਵੀਂ ਕ੍ਰਾਂਤੀ ਲਿਆ ਰਿਹਾ ਹੈ। 11 ਸਾਲਾਂ ਹਮਾਦ ਸਫੀ ਨੂੰ ਸੁਣਨ ਤੇ ਉਸ ਤੋਂ ਸਿੱਖਿਆ ਲੈਣ ਲਈ ਹਜ਼ਾਰਾਂ ਲੋਕ ਉਸ ਕੋਲ ਆਉਂਦੇ ਹਨ। ਇਹ ਛੋਟਾ ਹਮਾਦ ਉਨ੍ਹਾਂ ਪਾਕਿਸਤਾਨੀਆਂ ਲਈ ਮਿਸਾਲ ਬਣ ਗਿਆ ਜੋ ਕੁਝ ਚੰਗਾ ਕਰਨਾ ਚਾਹੁੰਦੇ ਹਨ। ਸਫੀ, ਯੀਵਰਸਿਟੀ ਲੈਵਲ ਦੇ ਵਿਦਿਆਰਥੀਆਂ ਨੂੰ ਯੂਟਿਊਬ 'ਤੇ ਬਰਾਕ ਓਬਾਮਾ ਸਣੇ ਕਈ ਸਿਆਸੀ ਨੇਤਾਵਾਂ ਦੇ ਭਾਸ਼ਣ ਦਿਖਾ ਕੇ ਵਧੀਆ ਅਗ੍ਰੇਜੀ ਬੋਲਣ ਦੇ ਗੁਣ ਸਿਖਾਉਂਦਾ ਹੈ।

ਉਸ ਦਾ ਭਾਸ਼ਣ ਸੁਣਨ ਲਈ ਪਾਕਿਸਤਾਨੀ ਨੌਜਵਾਨ ਕਾਫੀ ਉਤਸੁਕ ਰਹਿੰਦੇ ਹਨ। ਸਫੀ ਦਾ ਖੁਦ 'ਤੇ ਭਰੋਸਾ ਤੇ ਆਤਮ ਵਿਸ਼ਵਾਸ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਉਹ ਪੇਸ਼ਾਵਰ ਦੀ ਯੂਨੀਵਰਸਿਟੀ ਆਫ ਸਪੋਕਨ ਇੰਗਲਿਸ਼ 'ਚ ਆਪਣੇ ਤੋਂ ਵਧ ਉਮਰ ਦੇ ਲੋਕਾਂ ਨੂੰ ਅਗ੍ਰੇਜੀ ਸਿਖਾਉਂਦਾ ਹੈ। ਇਸ ਇੰਟਰਨੈਟ ਸਟਾਰ ਦੇ ਯੂਟਿਊਬ 'ਤੇ ਹਜ਼ਾਰਾਂ ਸਬਸਕ੍ਰਾਇਬਰਸ ਹਨ। ਯੂਟਿਊਬ 'ਤੇ ਉਸ ਦੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਭਾਸ਼ਣ ਦੀ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।
Image result for 11-Year-Old Motivational Coach From Pakistan Is An Internet Sensation
ਸਫੀ ਦੇ ਉਤਸ਼ਾਹ ਭਰੇ ਭਾਸ਼ਣ ਦਾ ਸਭ ਤੋਂ ਵਧ ਅਸਰ ਬਿਲਾਲ ਖਾਨ ਵਰਗੇ ਨੌਜਵਾਨ ਵਿਦਿਆਰਥੀ 'ਤੇ ਪਿਆ, ਜੋ ਕਦੇ ਮਰਨ ਦੀ ਇੱਛਾ ਰੱਖਦਾ ਸੀ। ਬਿਲਾਲ ਪਾਲੀਟਿਕਲ ਸਾਇੰਸ ਦਾ ਇਕ ਵਿਦਿਆਰਥੀ ਹੈ। ਉਹ ਹੁਣ ਰੋਜ਼ ਸਫੀ ਦੇ ਭਾਸ਼ਣ ਨੂੰ ਸੁਣਦਾ ਹੈ, ਉਹ ਦੱਸਦਾ ਹੈ ਕਿ ਇਸ ਬੱਚੇ 'ਚ ਜਾਦੂ ਹੈ, ਇਸ ਨੇ ਮੈਨੂੰ ਮਰਨ ਤੋਂ ਬਚਾਇਆ ਹੈ। ਬਿਲਾਲ ਨੇ ਦੱਸਿਆ ਕੁਝ ਮਹੀਨੇ ਪਹਿਲਾਂ ਤਕ ਮੈਂ ਕਾਫੀ ਡਿਪ੍ਰੈਸ਼ਨ 'ਚ ਸੀ, ਵਾਰ-ਵਾਰ ਆਤਮ ਹੱਤਿਆ ਵਰਗੇ ਖਿਆਲ ਦਿਮਾਗ 'ਚ ਆਉਂਦੇ ਸੀ। ਕਿਉਂਕਿ ਨਾ ਤੋਂ ਮੇਰੇ ਕੋਲ ਨੌਕਰੀ ਸੀ ਤੇ ਨਾ ਹੀ ਜ਼ਿੰਦਗੀ 'ਚ ਸਫਲਤਾ ਦਾ ਕੋਈ ਰਾਸਤਾ ਨਜ਼ਰ ਆ ਰਿਹਾ ਸੀ। ਜਦੋਂ ਮੈਂ ਪਹਿਲੀ ਵਾਰ ਸਫੀ ਦੀ ਵੀਡੀਓ ਦੇਖੀ ਤਾਂ ਸੋਚਿਆ ਕਿ ਜੇਕਰ ਇਹ 11 ਸਾਲਾਂ ਛੋਟਾ ਬੱਚਾ ਕੁਝ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ।

ਹਮਾਦ ਸਫੀ ਨੂੰ ਅਗ੍ਰੇਜੀ ਸਿਖਾਉਣ ਵਾਲੇ ਟੀਚਰ ਕਹਿੰਦੇ ਹਨ, 'ਲੋਕ ਉਸ ਨੂੰ ਪਿਆਰ ਕਰਦੇ ਹਨ ਕਿਉਂਕਿ ਉਸ ਦੇ ਬੋਲਣ ਦਾ ਤਰੀਕਾ ਬਹੁਤ ਖਾਸ ਹੈ। ਸਮੀਉੱਲਾਹ ਦਾ ਮੰਨਣਾ ਹੈ ਕਿ ਸਫੀ ਦੁਨੀਆ 'ਚ ਪਾਕਿਸਤਾਨ ਦੀ ਸਕਾਰਾਤਮਕ ਅਕਸ਼ ਪੇਸ ਕਰ ਰਿਹਾ ਹੈ ਤੇ ਇਸ 'ਚ ਉਹ ਜ਼ਰੂਰ ਸਫਲ ਹੋਵੇਗਾ।'


Related News