ਪੜਪੋਤੇ ਦੇ ਵਿਆਹ ''ਚ 105 ਸਾਲਾ ਪੜਦਾਦਾ ਪਾਵੇਗਾ ਭੰਗੜੇ, ਆਸਟ੍ਰੇਲੀਆ ਤੋਂ ਆ ਰਿਹੈ ਭਾਰਤ

11/11/2017 12:31:49 PM

ਸਿਡਨੀ (ਬਿਊਰੋ)— 'ਖਾਂਦੀਆਂ ਖੁਰਾਕਾਂ ਕੰਮ ਆਉਣੀਆਂ' ਇਹ ਕਹਾਵਤ ਇਸ ਪੜਦਾਦੇ 'ਤੇ ਬਿਲਕੁੱਲ ਸਟੀਕ ਬੈਠਦੀ ਹੈ। ਜੀ ਹਾਂ, 105 ਸਾਲ ਦੇ ਸ਼ੰਕਰਲ ਤ੍ਰਿਵੇਦੀ ਉਮਰ ਦੇ ਇਸ ਪੜਾਅ 'ਚ ਸਿਡਨੀ ਤੋਂ ਭਾਰਤ ਆਉਣਗੇ। ਤ੍ਰਿਵੇਦੀ ਦੇ ਘਰ ਸ਼ਹਿਨਾਈਆਂ ਵੱਜਣਗੀਆਂ। ਖੁਸ਼ੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪੜਪੋਤੇ ਦਾ ਵਿਆਹ ਹੈ ਅਤੇ ਤ੍ਰਿਵੇਦੀ ਆਪਣੇ ਪੜਪੋਤੇ ਦੇ ਵਿਆਹ 'ਚ ਭੰਗੜੇ ਪਾਉਣਗੇ। ਤ੍ਰਿਵੇਦੀ 16 ਸਾਲ ਪਹਿਲਾਂ ਗੁਜਰਾਤ ਤੋਂ ਆਸਟ੍ਰੇਲੀਆ ਆਏ ਸਨ। 

PunjabKesari
ਤ੍ਰਿਵੇਦੀ ਦੱਸਦੇ ਹਨ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਆਪਣੇ ਪੜਪੋਤੇ ਦੇ ਵਿਆਹ 'ਚ ਸ਼ਾਮਲ ਹੋਣਗੇ ਅਤੇ ਭੰਗੜੇ ਪਾਉਣਗੇ। ਉਹ ਭਾਰਤ ਆ ਕੇ ਆਪਣੇ ਸੰਗੀ ਸਾਥੀਆਂ ਨੂੰ ਮਿਲਣਗੇ। ਤ੍ਰਿਵੇਦੀ ਦੇ ਬੇਟੇ ਨੇ ਦੱਸਿਆ ਕਿ ਪਿਤਾ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਅਤੇ ਇਸ ਮਹੀਨੇ ਭਾਰਤ ਆਉਣਗੇ। ਇਸ ਤੋਂ ਪਹਿਲਾਂ ਉਹ ਆਪਣੇ 100ਵੇਂ ਜਨਮ ਦਿਨ 'ਤੇ ਭਾਰਤ ਆਏ ਸਨ।

 

PunjabKesari

ਤ੍ਰਿਵੇਦੀ ਭਾਰਤ ਆਉਣ ਲਈ ਬਹੁਤ ਹੀ ਉਤਸੁਕ ਹਨ। ਆਸਟ੍ਰੇਲੀਆ ਦੇ ਸਿਡਨੀ 'ਚ ਵੱਸੇ ਤ੍ਰਿਵੇਦੀ ਇੰਨੀ ਲੰਬੀ ਉਮਰ ਵਾਲੇ ਗਿਣਵੇਂ ਲੋਕਾਂ 'ਚੋਂ ਇਕ ਹਨ। ਤ੍ਰਿਵੇਦੀ ਦੇ 2 ਬੱਚੇ ਹਨ ਅਤੇ 5 ਪੋਤੇ ਤੇ 9 ਪੜਪੋਤੇ ਹਨ।  ਤ੍ਰਿਵੇਦੀ ਦਾ ਜਨਮ 28 ਦਸੰਬਰ 1911 'ਚ ਹੋਇਆ।


Related News