ਵਡਤਾਲ ਸਵਾਮੀਨਾਰਾਇਣ ਸੰਪਰਦਾਏ ਦੇ 100 ਸਾਲ ਪੁਰਾਣੇ ਚਰਚ ਨੂੰ ਬਣਾਇਆ ਸ਼ਿਵਾਲਾ, ਤਿੰਨ ਨਵੇਂ ਮੰਦਰ ਕੀਤੇ ਤਿਆਰ

Thursday, Jul 03, 2025 - 01:16 PM (IST)

ਵਡਤਾਲ ਸਵਾਮੀਨਾਰਾਇਣ ਸੰਪਰਦਾਏ ਦੇ 100 ਸਾਲ ਪੁਰਾਣੇ ਚਰਚ ਨੂੰ ਬਣਾਇਆ ਸ਼ਿਵਾਲਾ, ਤਿੰਨ ਨਵੇਂ ਮੰਦਰ ਕੀਤੇ ਤਿਆਰ

ਇੰਟਰਨੈਸ਼ਨਲ ਡੈਸਕ - ਵਡਤਾਲ ਸਵਾਮੀਨਾਰਾਇਣ ਸੰਪਰਦਾਏ ਅਮਰੀਕਾ ਦੀ ਧਰਤੀ 'ਤੇ ਹਿੰਦੂ ਧਰਮ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਚਾਰ ਲਈ ਇਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਸੰਪਰਦਾਏ ਨੇ ਨਾ ਸਿਰਫ ਇਕ 100 ਸਾਲ ਪੁਰਾਣੇ ਚਰਚ ਨੂੰ ਖਰੀਦ ਕੇ ਮੰਦਰ 'ਚ ਬਦਲਿਆ, ਸਗੋਂ ਤਿੰਨ ਨਵੇਂ ਵੱਡੇ ਸ਼ਾਨਦਾਰ ਮੰਦਰਾਂ ਦੀ ਸਥਾਪਨਾ ਵੀ ਕਰ ਦਿੱਤੀ ਹੈ। ਇਹ ਤਿੰਨ ਮੰਦਰ ਅਮਰੀਕਾ ਦੇ ਵੱਖ-ਵੱਖ ਸੂਬਿਆਂ- ਓਹਾਇਓ ਦੇ ਕਲੀਵਲੈਂਡ, ਨੌਰਥ ਕੈਰੋਲਾਈਨਾ ਦੇ ਰਾਲੇ ਅਤੇ ਕੈਲੀਫੋਰਨੀਆ ਦੇ ਫਰੀਮਾਂਟ ਵਿਚ ਬਣਾਏ ਗਏ ਹਨ। ਇਨ੍ਹਾਂ ਤਿੰਨ ਮੰਦਰਾਂ ਦੀ ਕੁੱਲ ਲਾਗਤ 200 ਕਰੋੜ ਰੁਪਏ ਤੋਂ ਵੱਧ ਆਈ ਹੈ।

ਸਭ ਤੋਂ ਵਿਸ਼ੇਸ਼ ਮੰਦਰ ਕਲੀਵਲੈਂਡ ਵਿਚ ਬਣਿਆ ਹੈ, ਜੋ ਪਹਿਲਾਂ ਇਕ 100 ਸਾਲ ਪੁਰਾਣਾ ਚਰਚ ਸੀ। ਸੰਪਰਦਾਏ ਨੇ ਇਸ ਚਰਚ ਨੂੰ 2023 ਵਿਚ ਲਗਭਗ 180 ਕਰੋੜ ਰੁਪਏ ਵਿੱਚ ਖਰੀਦਿਆ ਅਤੇ ਫਿਰ ਦੋ ਸਾਲਾਂ ਦੇ ਅੰਦਰ ਇਸ ਚਰਚ ਨੂੰ ਮੰਦਰ 'ਚ ਬਦਲ ਦਿੱਤਾ ਗਿਆ। ਮੰਦਰ ਦੀ ਅੰਦਰੂਨੀ ਬਣਾਵਟ ਵਿਚ ਚਰਚ ਦੀ ਮੂਲ ਵਾਸਤੁਕਲਾ ਨੂੰ ਜਿਉਂਦਾ ਰੱਖਿਆ ਗਿਆ, ਪਰ ਬਾਹਰਲੇ ਹਿੱਸੇ ਨੂੰ ਭਾਰਤੀ ਮੰਦਰਾਂ ਦੀ ਸ਼ਾਨ ਵਾਂਗ ਸ਼ਿਖਰਾਂ ਤੇ ਗੁੰਬਦਾਂ ਨਾਲ ਸਜਾਇਆ ਗਿਆ। ਕਲੀਵਲੈਂਡ ਦੇ ਇਸ ਮੰਦਰ ਦੀ ਜ਼ਮੀਨ 4.13 ਏਕੜ 'ਤੇ ਫੈਲੀ ਹੋਈ ਹੈ, ਜਦਕਿ ਮੰਦਰ ਦੀ ਇਮਾਰਤ 19,196 ਵਰਗ ਫੁੱਟ 'ਚ ਵਿਸਥਾਰਤ ਹੈ।

ਅਮਰੀਕਾ ਵਿਚ ਮੰਦਰ ਬਣਾਉਣ ਦੀ ਪ੍ਰਕਿਰਿਆ ਆਸਾਨ ਨਹੀਂ ਸੀ। ਸੰਪਰਦਾਏ ਨੂੰ ਇਸ ਲਈ 15 ਤੋਂ ਵੱਧ ਸਰਕਾਰੀ ਮਨਜ਼ੂਰੀਆਂ ਲੈਣੀਆਂ ਪਈਆਂ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਵੀ ਸੰਪਰਦਾਏ ਨੇ ਜੋ ਆਤਮ ਵਿਸ਼ਵਾਸ, ਦ੍ਰਿੜ ਫੈਸਲਾ ਅਤੇ ਭਗਤੀ ਦੀ ਪ੍ਰੇਰਣਾ ਦਿੱਤੀ, ਉਹ ਭਾਰਤੀ ਸੱਭਿਆਚਾਰ ਦੀ ਵਿਸ਼ਵ ਪੱਧਰੀ ਪ੍ਰਤੀਛਵੀ ਬਣ ਗਈ ਹੈ। ਇਹ ਮੰਦਰ ਸਿਰਫ ਧਾਰਮਿਕ ਸਥਾਨ ਨਹੀਂ ਹਨ, ਸਗੋਂ ਭਾਰਤੀ ਸੰਸਕਾਰਾਂ, ਭਾਸ਼ਾ ਅਤੇ ਰਿਵਾਜਾਂ ਨੂੰ ਵਿਦੇਸ਼ੀ ਧਰਤੀ 'ਤੇ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਮੂਲ ਕੇਂਦਰ ਬਣ ਰਹੇ ਹਨ।
 


author

Sunaina

Content Editor

Related News