HIV ਖਿਲਾਫ 100 ਫੀਸਦੀ ਪ੍ਰਭਾਵਸ਼ਾਲੀ ਟੀਕਾ ਵਿਕਸਿਤ

Monday, Dec 02, 2024 - 09:40 AM (IST)

HIV ਖਿਲਾਫ 100 ਫੀਸਦੀ ਪ੍ਰਭਾਵਸ਼ਾਲੀ ਟੀਕਾ ਵਿਕਸਿਤ

ਮੈਕਸੀਕੋ ਸਿਟੀ (ਏਜੰਸੀ)- ਐੱਚ. ਆਈ. ਵੀ. ਦੀ ਲਾਗ ਨੂੰ ਰੋਕਣ ਲਈ 100 ਫੀਸਦੀ ਪ੍ਰਭਾਵਸ਼ਾਲੀ ਟੀਕਾ ਮਿਲ ਗਿਆ ਹੈ। ਇਕ ਮੈਡੀਸਨ ਜਰਨਲ ਵਿਚ ਪ੍ਰਕਾਸ਼ਿਤ ਨਤੀਜਿਆਂ ਮੁਤਾਬਕ 16 ਤੋਂ 25 ਸਾਲ ਦੀ ਉਮਰ ਵਰਗ ਦੀਆਂ 5,000 ਔਰਤਾਂ ਅਤੇ ਲੜਕੀਆਂ ’ਤੇ ਇਸ ਟੀਕੇ ਦੇ ਟ੍ਰਾਇਲ ਵਿਚ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ। ਇਹ ਟੀਕਾ ਮਰਦਾਂ ’ਤੇ ਵੀ ਬਰਾਬਰ ਅਸਰਦਾਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਹੁਣ ਇਤਿਹਾਸਕ ਮੋੜ ’ਤੇ ਹੈ ਅਤੇ ਇਸ ਮਹਾਮਾਰੀ ਨੂੰ ਖਤਮ ਕਰਨ ਦਾ ਇਹ ਇਕ ਮੌਕਾ ਹੈ। ਇਸ ਨੂੰ ਏਡਜ਼ ਵਾਇਰਸ ਖਿਲਾਫ ਹੁਣ ਤਕ ਦਾ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਟੀਕਾ ਕਿਹਾ ਗਿਆ ਹੈ। ਇਸ ਟੀਕੇ ਦੀਆਂ ਦੋ ਖੁਰਾਕਾਂ ਸਾਲ ਵਿਚ ਲੈਣੀਆਂ ਪੈਂਦੀਆਂ ਹਨ।

ਇਹ ਵੀ ਪੜ੍ਹੋ: ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ

ਦਵਾਈ ਬਣਾਉਣ ਵਾਲੀ ਕੰਪਨੀ ਗਿਲਿਅਡ ਨੇ ਕਿਹਾ ਕਿ ਉਹ ਉੱਚ ਐੱਚ. ਆਈ. ਵੀ. ਦਰ ਵਾਲੇ 120 ਗਰੀਬ ਦੇਸ਼ਾਂ ਵਿਚ ਸਸਤੇ ਜੈਨਰਿਕ ਸੰਸਕਰਨ ਵੇਚਣ ਦੀ ਇਜਾਜ਼ਤ ਦੇਵੇਗੀ, ਜਿਨ੍ਹਾਂ ’ਚ ਜ਼ਿਆਦਾਤਰ ਅਫਰੀਕਾ, ਦੱਖਣ-ਪੂਰਬੀ ਏਸ਼ੀਆ ਅਤੇ ਕੈਰੇਬੀਆਈ ਦੇਸ਼ ਸ਼ਾਮਲ ਹਨ। ਯੂ. ਐੱਨ. ਏਡਜ਼ (ਐੱਚ. ਆਈ. ਵੀ./ਏਡਜ਼ ’ਤੇ ਸੰਯੁਕਤ ਰਾਸ਼ਟਰ ਪ੍ਰੋਗਰਾਮ) ਦੇ ਕਾਰਜਕਾਰੀ ਨਿਰਦੇਸ਼ਕ ਵਿੰਨੀ ਬਿਯਾਨੀਮਾ ਨੇ ਕਿਹਾ ਕਿ ਇਹ ਟੀਕਾ ਸਾਡੇ ਕੋਲ ਉਪਲਬਧ ਕਿਸੇ ਵੀ ਹੋਰ ਰੋਕਥਾਮ ਵਿਧੀ ਨਾਲੋਂ ਬਹੁਤ ਵਧੀਆ ਹੈ। ਇਹ ਬੇਮਿਸਾਲ ਹੈ। ਇਸ ਟ੍ਰਾਇਲ ਦੇ ਨਤੀਜੇ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿਚ ਪ੍ਰਕਾਸ਼ਿਤ ਕੀਤੇ ਗਏ ਸਨ। ਇਨ੍ਹਾਂ ਨੂੰ ਜਰਮਨੀ ਵਿਚ ਆਯੋਜਿਤ ਅੰਤਰਰਾਸ਼ਟਰੀ ਏਡਜ਼ ਕਾਨਫਰੰਸ ਵਿਚ ਵੀ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News