ਪਿੰਡ ਸਰਾਈਂ ਵਿਖੇ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਲਾਸ਼ ਬਰਾਮਦ

Thursday, Sep 12, 2024 - 06:18 PM (IST)

ਪਿੰਡ ਸਰਾਈਂ ਵਿਖੇ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਲਾਸ਼ ਬਰਾਮਦ

ਗੜ੍ਹਦੀਵਾਲਾ (ਮੁਨਿੰਦਰ) : ਕਸਬੇ ਦੇ ਨਜ਼ਦੀਕੀ ਪਿੰਡ ਸਰਾਈਂ ਵਿਖੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ। ਇਸ ਦੀ ਪਹਿਚਾਣ ਸੰਦੀਪ ਸਿੰਘ (28) ਪੁੱਤਰ ਸੰਤ ਰਾਮ ਵਾਸੀ ਪਿੰਡ ਸਰਾਈ ਥਾਣਾ ਗੜ੍ਹਦੀਵਾਲਾ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸੰਤ ਰਾਮ  ਨੇ ਦੱਸਿਆ ਕਿ ਉਸਦਾ ਲੜਕਾ ਸੰਦੀਪ ਸਿੰਘ ਬੀਤੀ ਸ਼ਾਮ ਘਰੋਂ ਰੋਟੀ ਪਾਣੀ ਖਾਣ ਉਪਰੰਤ ਘੁੰਮਣ ਫਿਰਨ ਲਈ ਬਾਹਰ ਗਿਆ ਸੀ ਜੋਕਿ ਕਾਫੀ ਦੇਰ ਹੋਣ ਤੱਕ ਘਰ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਅਸੀਂ ਪੂਰੀ ਰਾਤ ਉਸਦੀ ਕਾਫੀ ਭਾਲ ਕੀਤੀ ਪਰ ਉਸਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਕਿਸੇ ਰਾਹਗੀਰ ਵਲੋਂ ਦੱਸਿਆ ਕਿ ਪਿੰਡ ਨੇੜੇ ਸੜਕ ਕਿਨਾਰੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਡਿਗਿਆ ਪਿਆ ਹੈ। 

ਇਸ ਦੌਰਾਨ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਉਹ ਮੇਰਾ ਲੜਕਾ ਸੰਦੀਪ ਸਿੰਘ ਸੀ ਜਿਸ ਨੂੰ ਅਸੀਂ ਤਰੁੰਤ ਸਿਵਲ ਹਸਪਤਾਲ ਭੂੰਗਾ ਵਿਖੇ ਲਿਆਂਦਾ ਜਿੱਥੇ ਕਿ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉੱਕਤ ਘਟਨਾ ਦਾ ਪਤਾ ਚੱਲਦਿਆਂ ਸਾਰ ਹੀ ਗੜ੍ਹਦੀਵਾਲਾ ਪੁਲਸ ਨੇ ਮੌਕੇ ਦੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸੰਦੀਪ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸੰਦੀਪ ਸਿੰਘ ਦੀ ਮੌਤ ਕਿਵੇਂ ਹੋਈ ਇਸ ਉੱਤੇ ਭੇਦ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। 


author

Gurminder Singh

Content Editor

Related News