ਐੱਨਡੀਪੀਐੱਸ ਐਕਟ ਤਹਿਤ 2 ਗ੍ਰਿਫ਼ਤਾਰ
Saturday, May 31, 2025 - 06:08 PM (IST)

ਹੁਸ਼ਿਆਰਪੁਰ (ਰਾਕੇਸ਼) : ਮਾਡਲ ਟਾਊਨ ਪੁਲਸ ਨੇ ਐੱਨਡੀਪੀਐੱਸ ਐਕਟ ਤਹਿਤ 2 ਗ੍ਰਿਫ਼ਤਾਰ ਕੀਤੇ ਹਨ। ਜਾਣਕਾਰੀ ਮੁਤਾਬਕ ਜਦੋਂ ਮਹਿਲਾ ਏਐੱਸਆਈ ਬਲਵਿੰਦਰ ਕੌਰ ਆਪਣੇ ਸਾਥੀਆਂ ਨਾਲ ਭੰਗੀ ਪੁਲ ਤੋਂ ਬਸੀ ਜਾਨਾ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਦਰੱਖਤਾਂ ਦੇ ਝੁੰਡ ਵਿਚ ਦੋ ਵਿਅਕਤੀ ਦਿਖਾਈ ਦਿੱਤੇ, ਜੋ ਨਸ਼ੇ ਦਾ ਸੇਵਨ ਕਰ ਰਹੇ ਸਨ। ਪੁਲਸ ਪਾਰਟੀ ਨੂੰ ਦੇਖ ਕੇ ਉਹ ਡਰ ਗਏ ਅਤੇ ਆਪਣੀ ਨਸ਼ੀਲੀ ਸਮੱਗਰੀ ਨੂੰ ਇਕ ਪਾਸੇ ਸੁੱਟ ਦਿੱਤਾ ਅਤੇ ਮੌਕੇ ਤੋਂ ਭੱਜਣ ਲੱਗ ਪਏ।
ਪੁਲਸ ਨੇ ਮੁਸ਼ਤੈਦੀ ਨਾਲ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਜਦੋਂ ਉਨ੍ਹਾਂ ਤੋਂ ਉਨ੍ਹਾਂ ਦਾ ਨਾਮ ਅਤੇ ਪਤਾ ਪੁੱਛਿਆ ਗਿਆ ਤਾਂ ਉਨ੍ਹਾਂ ਵਿਚੋਂ ਇੱਕ ਨੇ ਆਪਣਾ ਨਾਮ ਅਮਰੀਕ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਵਾਸੀ ਖਬਾਜੂ ਅਤੇ ਦੂਜੇ ਨੇ ਆਪਣਾ ਨਾਮ ਦਵਿੰਦਰ ਸਿੰਘ ਪੁੱਤਰ ਰਾਮਸਵਰੂਪ ਨਿਵਾਸੀ ਢਡੇ ਫਤਿਹ ਸਿੰਘ ਮੌਜੂਦਾ ਨਿਵਾਸੀ ਸਤਿਆਣਾ ਦੱਸਿਆ। ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।